ਸ੍ਰੀ ਮੁਕਤਸਰ ਸਾਹਿਬ 15 ਅਪ੍ਰੈਲ 2024: ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਅੱਜ ਜ਼ਿਲ੍ਹੇ ਵਿੱਚ ਆਧਾਰ ਅਪਡੇਸ਼ਨ ਦੀ ਪ੍ਰਕਿਰਿਆ ਦੀ ਸਮੀਖਿਆ ਲਈ ਇੱਕ ਆਨਲਾਈਨ ਬੈਠਕ ਕੀਤੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨਾਂ ਨੇ ਆਪਣੇ ਆਧਾਰ ਨੂੰ ਪਿਛਲੇ 10 ਸਾਲਾਂ ਤੋਂ ਅਪਡੇਟ ਨਹੀਂ ਕਰਵਾਇਆ, ਉਹ ਹਰ 10 ਸਾਲ ਬਾਅਦ ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਵਾਉਣ ਤਾਂ ਜੋ ਉਸ ਵਿੱਚ ਆਧਾਰ ਕਾਰਡ (Aadhaar card) ਧਾਰਕ ਦੀ ਨਵੀਂ ਫੋਟੋ ਲਗਾਈ ਜਾ ਸਕੇ ਅਤੇ ਫੋਨ ਨੰਬਰ ਜਾਂ ਹੋਰ ਵੇਰਵੇ ਉਸ ਵਿੱਚ ਅਪਡੇਟ ਹੋ ਸਕਣ।
ਇਸੇ ਤਰ੍ਹਾਂ ਬੱਚਿਆਂ ਦੇ ਆਧਾਰ ਵੀ ਪੰਜ ਅਤੇ 15 ਸਾਲ ਦੀ ਉਮਰ ਵਿੱਚ ਦੁਬਾਰਾ ਤੋਂ ਅਪਡੇਟ ਕਰਵਾਉਣੇ ਹੁੰਦੇ ਹਨ ਕਿਉਂਕਿ ਉਹਨਾਂ ਦੇ ਫਿੰਗਰ ਪ੍ਰਿੰਟ ਅਤੇ ਅੱਖਾਂ ਦੇ ਚਿੰਨ ਦੁਬਾਰਾ ਲਏ ਜਾਣੇ ਹੁੰਦੇ ਹਨ। ਉਹਨਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨੇੜੇ ਦੇ ਆਧਾਰ ਸੇਵਾ ਕੇਂਦਰ ਤੋਂ ਆਪਣੇ ਆਧਾਰ ਕਾਰਡ (Aadhaar card ਨੂੰ ਅਪਡੇਟ ਜਰੂਰ ਕਰਵਾਉਣ। ਬੈਠਕ ਵਿਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਨਯਨ, ਡੀਐਫਐਸ ਅਤੇ ਹੋਰ ਅਧਿਕਾਰੀ ਹਾਜਰ ਸਨ।