Baisakhi

ਸਵੀਪ ਗਤੀਵਿਧੀਆਂ ਨੂੰ ਸਮਰਪਿਤ ਰਹੇਗੀ ਵਿਸਾਖੀ, ਸਾਦਕੀ ਚੌਂਕੀ ‘ਤੇ ਰੀਟਰੀਟ ਦੀ ਰਸਮ ਤੋਂ ਪਹਿਲਾਂ ਹੋਵੇਗਾ ਵਿਸ਼ੇਸ਼ ਸਮਾਗਮ

ਫਾਜ਼ਿਲਕਾ 12 ਅਪ੍ਰੈਲ 2024: ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਲੋਕਾਂ ਵਿੱਚ ਮਤਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ 13 ਅਪ੍ਰੈਲ ਨੂੰ ਵਿਸਾਖੀ (Baisakhi) ਦੇ ਮੌਕੇ ਤੇ ਸਾਦਕੀ ਚੌਂਕੀ ਵਿਖੇ ਰੀਟਰੀਟ ਦੀ ਰਸਮ ਤੋਂ ਪਹਿਲਾਂ ਸ਼ਾਮ ਸਮੇਂ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਅੱਜ ਇੱਥੇ ਇੱਕ ਬੈਠਕ ਕੀਤੀ।

ਇਸ ਮੌਕੇ ਉਨਾਂ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ 13 ਅਪ੍ਰੈਲ ਸ਼ਾਮ 4 ਵਜੇ ਸਾਦਕੀ ਚੌਂਕੀ ਤੇ ਪਹੁੰਚਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਰੀਟਰੀਟ ਦੀ ਰਸਮ ਤੋਂ ਪਹਿਲਾਂ ਇੱਕ ਸੱਭਿਆਚਾਰਕ ਪ੍ਰੋਗਰਾਮ (Baisakhi) ਹੋਵੇਗਾ ਜੋ ਕਿ ਸਵੀਪ ਗਤੀਵਿਧੀਆਂ ਨੂੰ ਸਮਰਪਿਤ ਹੋਵੇਗਾ ਅਤੇ ਇਸ ਦਾ ਉਦੇਸ਼ ਲੋਕਾਂ ਨੂੰ ਮਤਦਾਨ ਦੇ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਰਟਰੀਟ ਦੀ ਰਸਮ ਆਪਣੇ ਆਪ ਵਿਚ ਯਾਦਗਾਰੀ ਪਲ ਹੁੰਦੇ ਹਨ ਪਰ ਵਿਸਾਖੀ ਦੇ ਮੌਕੇ ਇਸ ਸ਼ਾਮ ਨੂੰ ਹੋਰ ਵੀ ਸਭਿਆਚਾਰਕ ਰੰਗਾਂ ਨਾਲ ਭਰਪੂਰ ਕੀਤਾ ਜਾਵੇਗਾ।

ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਕੇਸ਼ ਕੁਮਾਰ ਪੋਪਲੀ, ਤਹਿਸੀਲਦਾਰ ਸੁਖਦੇਵ ਸਿੰਘ, ਸਵੀਪ ਨੋਡਲ ਅਫਸਰ ਪ੍ਰਿੰਸੀਪਲ ਰਜਿੰਦਰ ਬਿਖੋਨਾ ਅਤੇ ਪ੍ਰਿੰਸੀਪਲ ਸਤਿੰਦਰ ਬੱਤਰਾ, ਸਰਕਾਰੀ ਕਾਲਜ ਦੇ ਪ੍ਰਿੰਸੀਪਲ ਡਾ ਮਨਜੀਤ ਸਿੰਘ, ਕਾਰਜ ਸਾਧਕ ਅਫਸਰ ਨਗਰ ਕੌਂਸਲ ਫਾਜ਼ਿਲਕਾ ਮੰਗਤ ਰਾਮ ਹਾਜ਼ਰ ਸਨ।

Scroll to Top