Army jawan

ਖੰਨਾ ‘ਚ ਛੁੱਟੀ ‘ਤੇ ਘਰ ਆਏ ਫੌਜੀ ਜਵਾਨ ਦੀ ਮੌਤ, ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ

ਚੰਡੀਗੜ੍ਹ, 10 ਅਪ੍ਰੈਲ 2024: ਭਾਰਤੀ ਫੌਜ (Army jawan) ਦੇ ਜਵਾਨ ਦਵਿੰਦਰ ਸਿੰਘ (36) ਦੀ ਖੰਨਾ ਨੇੜਲੇ ਪਿੰਡ ਬੀਬੀਪੁਰ ਵਿੱਚ ਮੌਤ ਹੋ ਗਈ। ਦਵਿੰਦਰ ਰਾਤ ਨੂੰ ਡਿਊਟੀ ‘ਤੇ ਜਾਣ ਲਈ ਆਪਣੇ ਕੱਪੜੇ ਪੈਕ ਕਰਕੇ ਸੌਂ ਗਿਆ ਪਰ ਸਵੇਰੇ ਨਹੀਂ ਉੱਠਿਆ। ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਸ਼ੱਕ ਹੈ। ਦਵਿੰਦਰ ਸਿੰਘ ਦਾ ਪਿੰਡ ਵਿੱਚ ਫੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।

ਮ੍ਰਿਤਕ ਦਵਿੰਦਰ ਸਿੰਘ (Army jawan) ਦੇ ਪਿਤਾ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ 10 ਮਾਰਚ ਨੂੰ ਛੁੱਟੀ ’ਤੇ ਘਰ ਆਇਆ ਸੀ। ਉਸਦੀ ਡਿਊਟੀ ਸ੍ਰੀਨਗਰ ਵਿੱਚ ਸੀ। ਅੱਜ ਸਵੇਰੇ ਜਦੋਂ ਦਵਿੰਦਰ ਦੀ ਪਤਨੀ ਨੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨੀਂਦ ਤੋਂ ਨਹੀਂ ਉਠਿਆ ਅਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਦਵਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ | ਦਵਿੰਦਰ ਆਪਣੇ ਪਿੱਛੇ ਪਤਨੀ ਅਤੇ 8 ਸਾਲ ਦਾ ਬੇਟਾ ਛੱਡ ਗਿਆ ਹੈ। ਹੁਣ ਪੋਸਟਮਾਰਟਮ ਰਿਪੋਰਟ ‘ਚ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।

Scroll to Top