ਚੰਡੀਗੜ੍ਹ, 10 ਅਪ੍ਰੈਲ 2024: ਕੈਨੇਡਾ (Canada) ਦੇ ਅਲਬਰਟਾ ਸੂਬੇ ਵਿੱਚ ਦਿਨ ਦਿਹਾੜੇ ਹੋਈ ਗੋਲੀਬਾਰੀ ਵਿੱਚ ਭਾਰਤੀ ਮੂਲ ਦੇ ਕਾਰੋਬਾਰੀ (ਇੱਕ ਉਸਾਰੀ ਕੰਪਨੀ ਦੇ ਮਾਲਕ) ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਇਹ ਜਾਣਕਾਰੀ ਸਥਾਨਕ ਮੀਡੀਆ ਦੀ ਖ਼ਬਰ ‘ਚ ਦਿੱਤੀ ਹੈ। ਸੀਬੀਸੀ ਨਿਊਜ਼ ਨੇ ਸੋਮਵਾਰ ਨੂੰ ਰਿਪੋਰਟ ਦਿੱਤੀ ਕਿ ਉਸੇ ਦਿਨ ਸਵੇਰ ਤੋਂ ਪਹਿਲਾਂ ਦੇ ਘੰਟਿਆਂ ਵਿੱਚ ਪ੍ਰਾਂਤ ਦੇ ਕੈਵਨਘ ਖੇਤਰ ਵਿੱਚ ਇੱਕ ਰਿਹਾਇਸ਼ੀ ਖੇਤਰ ਵਿੱਚ ਗੋਲੀਬਾਰੀ ਕੀਤੀ ਗਈ ਸੀ |
“ਐਮਰਜੈਂਸੀ ਮੈਡੀਕਲ ਸੇਵਾਵਾਂ ਨੇ ਜਵਾਬ ਦਿੱਤਾ ਅਤੇ ਦੱਸਿਆ ਕਿ ਇੱਕ 49 ਸਾਲਾ ਵਿਅਕਤੀ ਅਤੇ ਇੱਕ 57 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਇੱਕ 51 ਸਾਲਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ | ਮ੍ਰਿਤਕ ਭਾਰਤੀ ਦੀ ਪਛਾਣ ਬੂਟਾ ਸਿੰਘ ਗਿੱਲ ਵਜੋਂ ਹੋਈ ਹੈ, ਜੋ ਕਿ ਇਕ ਨਿਰਮਾਣ ਕੰਪਨੀ ਦਾ ਮਾਲਕ ਸੀ।
ਮੌਕੇ ‘ਤੇ ਮੌਜੂਦ ਸਾਬਕਾ ਨਗਰ ਕੌਂਸਲਰ (Canada) ਮਹਿੰਦਰ ਬੰਗਾ ਨੇ ਕਿਹਾ ਕਿ ਗਿੱਲ ਦੂਜਿਆਂ ਦੀ ਮੱਦਦ ਲਈ ਜਾਣਿਆ ਜਾਂਦਾ ਸੀ। ਉਨ੍ਹਾਂ ਕਿਹਾ, ”ਉਹ ਨੇ ਲੋਕਾਂ ਦੀ ਮੱਦਦ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛਡਦੇ ਸਨ। ਬੰਗਾ ਨੇ ਕਿਹਾ ਕਿ ਉਹ ਗਿੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਪੁਲਿਸ ਨੇ ਦੱਸਿਆ ਕਿ ਇਲਾਕੇ ਦੇ ਕਈ ਲੋਕਾਂ ਨੇ ਉੱਚੀ ਆਵਾਜ਼ ਸੁਣੀ। ਐਬੀ ਸਿਬੇਨ ਨਾਂ ਦੀ ਬੀਬੀ ਨੇ ਕਿਹਾ ਕਿ ਉਸ ਨੇ ਘੱਟੋ-ਘੱਟ ਚਾਰ ਗੋਲੀਆਂ ਸੁਣੀਆਂ।