ਚੰਡੀਗੜ੍ਹ, 8 ਅਪ੍ਰੈਲ 2024: ਵਾਤਾਵਰਣ ਨੁੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਉਦੇਸ਼ ਨਾਲ ਫਤਿਹਾਬਾਦ (Fatehabad) ਦੇ ਸਿਟੀ ਮੈਜੀਸਟ੍ਰੇਟ ਰਾਹੁਲ ਨਰਵਾਲ ਨੇ ਭਾਰਤੀ ਸਜਾ ਪ੍ਰਕ੍ਰਿਆ ਸੰਹਿਤਾ 1973 ਦੀ ਧਾਰਾ 144 ਵਿਚ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਫਤਿਹਾਬਾਦ ਵਿਚ ਤੁਰੰਤ ਪ੍ਰਭਾਵ ਨਾਲ ਕਣਕ ਦੀ ਫਸਲ ਦੀ ਕਟਾਈ ਦੇ ਬਾਅਦ ਬਚੇ ਹੋਏ ਅਵਸ਼ੇਸ਼ਾਂ ਨੂੰ ਜਲਾਉਣ ‘ਤੇ ਪਾਬੰਦੀ ਲਗਾਈ ਹੈ।
ਇਸ ਤੋਂ ਇਲਾਵਾ ਸਾਰੀ ਕੰਬਾਇਨ ਹਾਰਵੇਸਟਰ ਮਸ਼ੀਨ ਦੇ ਮਾਲਿਕਾਂ ਨੁੰ ਆਦੇਸ਼ ਦਿੱਤੇ ਹਨ ਕਿ ਉਹ ਕਣਕ ਦੀ ਫਸਲ ਦੀ ਕਟਾਈ ਦੌਰਾਨ ਆਪਣੀ ਕੰਬਾਇਨ ਹਾਰਵੇਸਟਰ ਮਸ਼ੀਨਾਂ ਵਿਚ ਸੁਪਰ ਸਟ੍ਰਾਅ ਮੈਨੇਜਮੈਂਟ ਸਿਸਟਮ (ਐਸਐਸਐਮਐਸ) ਲਗਵਾਉਣਾ ਯਕੀਨੀ ਕਰਨ। ਬਿਨ੍ਹਾਂ ਐਸਐਸਐਮਐਸ ਕੰਬਾਇਨ ਹਾਰਵੇਸਟਰ ਮਸ਼ੀਨਾਂ ਵੱਲੋਂ ਕਣਕ ਦੀ ਫਸਲ ਕੱਟਣ ‘ਤੇ ਪੂਰੀ ਤਰ੍ਹਾ ਰੋਕ ਰਹੇਗੀ। ਇਹ ਆਦੇਸ਼ ਫਸਲ ਰਬੀ ਸੀਜਨ 2024 ਖ਼ਤਮ ਹੋਣ ਤਕ ਪ੍ਰਭਾਵੀ ਰਹਿਣਗੇ।
ਸਿਟੀ ਮੈਜੀਸਟ੍ਰੇਟ (Fatehabad) ਨਰਵਾਲ ਨੇ ਦੱਸਿਆ ਕਿ ਰਬੀ ਦੀ ਫਸਲ ਦੌਰਾਨ ਕਿਸਾਨਾਂ ਵੱਲੋਂ ਕਣਕ ਦੀ ਫਸਲ ਕਟਾਈ ਦੇ ਬਾਅਦ ਬਚੇ ਹੋਏ ਵੇਸਟ ਵਿਚ ਅੱਗ ਲਗਾ ਦਿੱਤੀ ਜਾਂਦੀ ਹੈ, ਜੋ ਕਿ ਹਵਾ ਅਤੇ ਪ੍ਰਦੂਸ਼ਣ ਕੰਟਰੋਲ ਐਕਟ 1981 ਅਤੇ ਭਾਰਤੀ ਸਜਾ ਸੰਹਿਤਾ ਦਾ ਉਲੰਘਣ ਹੈ। ਇੰਨ੍ਹਾਂ ਅਵਸ਼ੇਸ਼ਾਂ ਦੇ ਜਲਾਉਣ ਤੋਂ ਹੋਣ ਵਾਲੇ ਪ੍ਰਦੂਸ਼ਣ ਨਾਲ ਮਨੁੱਖ ਦੀ ਸਿਹਤ, ਸਪੰਤੀ ਦੀ ਹਾਨੀ, ਤਨਾਅ,, ਗੁੱਸਾ ਅਤੇ ਜੀਵਨ ਨੂੰ ਬਾਹਰੀ ਖਤਰੇ ਦੀ ਸੰਭਾਵਨਾ ਰਹਿੰਦੀ ਹੈ। ਜਦੋਂ ਕਿ ਇੰਨ੍ਹਾਂ ਅਵਸ਼ੇਸ਼ਾਂ ਨਾਲ ਪਸ਼ੂਆਂ ਦੇ ਲਈ ਤੂੜੀ ਬਣਾਈ ਜਾ ਸਕਦੀ ਹੈ। ਇਸ ਦੇ ਜਲਾਉਣ ਨਾਲ ਚਾਰੇ ਦੀ ਵੀ ਕਮੀ ਹੋ ਜਾਂਦੀ ਹੈ। ੳਪਰੋਕਤ ਆਦੇਸ਼ਾਂ ਦੀ ਉਲੰਘਣਾ ਵਿਚ ਜੇਕਰ ਕੋਈ ਵਿਅਕਤੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਭਾਰਤੀ ਸਜਾ ਸੰਹਿਤਾ ਦੀ ਧਾਰਾ 188 ਸੰਗਠਤ ਹਵਾ ਅਤੇ ਪ੍ਰਦੂਸ਼ਣ ਕੰਟਰੋਲ ਐਕਟ 1981 ਦੇ ਤਹਿਤ ਸਜਾ ਦਾ ਭਾਗੀ ਹੋਵੇਗਾ।