ਚੰਡੀਗੜ੍ਹ, 8 ਅਪ੍ਰੈਲ 2024: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸੂਚਨਾ ਤਕਨਾਲੋਜੀ ਦੇ ਯੁੱਗ ਵਿਚ ਭਾਰਤੀ ਚੋਣ ਕਮਿਸ਼ਨ ਵੀ ਲਗਾਤਾਰ ਹਾਈਟੇਕ ਹੋ ਰਿਹਾ ਹੈ। ਇਸ ਵਾਰ ਦੇ ਲੋਕ ਸਭਾ ਆਮ ਚੋਣਾਂ (Lok Sabha elections) ਲਈ ਚੋਣ ਕਮਿਸ਼ਨ ਨੇ ਕਈ ਮੋਬਾਇਲ ਐਪ ਤੇ ਪੋਰਟਲ ਲਾਂਚ ਕੀਤੇ ਹਨ, ਜਿਸ ਤੋਂ ਚੋਣ ਪ੍ਰਕ੍ਰਿਆ ਨਾਲ ਸਬੰਧਿਤ ਗਤੀਵਿਧੀਆਂ ਦੇ ਲਾਗੂ ਕਰਨ ਵਿਚ ਕਮਿਸ਼ਨ ਦੇ ਨਾਲ-ਨਾਲ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੂੰ ਸਹੂਲਤ ਹੋ ਰਹੀ ਹੈ।
ਇਸ ਲੜੀ ਵਿਚ ਕਮਿਸ਼ਨ ਵੱਲੋਂ ਲਾਂਚ ਕੀਤੇ ਗਏ ਸਹੂਲਤ ਪੋਰਟਲ (https://suvidha.eci.gov.in) ਰਾਹੀਂ ਚੋਣ ਪ੍ਰਚਾਰ ਗਤੀਵਿਧੀਆਂ ਲਈ ਆਨਲਾਈਨ ਮਨਜ਼ੂਰੀ ਦਿੱਤੀ ਜਾ ਰਹੀ ਹੈ। ਹੁਣ ਤਕ ਹਰਿਆਣਾ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂਤੇ ਉਮੀਦਵਾਰਾਂ ਵੱਲੋਂ 207 ਅਪੀਲ ਪ੍ਰਾਪਤ ਹੋ ਚੁੱਕੇ ਹਨ।
ਅਨੁਰਾਗ ਅਗਰਵਾਲ ਨੇ ਕਿਹਾ ਕਿ ਸਹੂਲਤ ਪੋਰਟਲ ਇਕ ਤਕਨੀਕੀ ਹੱਲ ਹੈ, ਜੋ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ (Lok Sabha elections) ਦੇ ਲੋਕਤਾਂਤਰਿਕ ਸਿਦਾਂਤਾਂ ਨੂੰ ਕਾਇਮ ਰੱਖਦੇ ਹੋਏ ਸਾਰਿਆਂ ਨੂੰ ਸਮਾਨ ਮੌਕਾ ਯਕੀਨੀ ਕਰਦਾ ਹੈ। ਇਸ ਸਹੂਲਤ ਪੋਰਟਲ ਰਾਹੀਂ ਚੋਣ ਸਮੇਂ ਦੌਰਾਨ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਮਨਜ਼ੂਰੀ ਅਤੇ ਸਹੂਲਤਾਂ ਦੀ ਅਪੀਲ ਪ੍ਰਾਪਤ ਕਰਨ ਅਤੇ ਉਨ੍ਹਾਂ ‘ਤੇ ਕਾਰਵਾਈ ਕਰਨ ਦੀ ਪ੍ਰਕ੍ਰਿਆ ਨੂੰ ਸਹੀ ਢੰਗ ਨਾਲ ਕੀਤਾ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਚੋਣ ਮੁਹਿੰਮ ਸਮੇਂ ਦੌਰਾਨ ਜਦੋਂ ਪਾਰਟੀਆਂ ਅਤੇ ਉਮੀਦਵਾਰ ਵੋਟਰਾਂ ਤੱਕ ਪਹੁੰਚਣ ਲਈ ਗਤੀਵਿਧੀਆਂ ਵਿਚ ਵਿਅਸਤ ਹੁੰਦੇ ਹਨ, ਤਾਂ ਉਸ ਦੌਰਾਨ ਇਹ ਸਹੂਲਤ ਪੋਰਟਲ ਪਹਿਲਾਂ ਆਓ ਪਹਿਲਾਂ ਪਾਓ ਦੇ ਸਿਦਾਂਤ ‘ਤੇ ਪਾਰਦਰਸ਼ੀ ਰੂਪ ਨਾਲ ਵਿਵਿਧ ਸ਼੍ਰੇਣੀ ਦੇ ਤਹਿਤ ਮਨਜ਼ੂਰ ਅਪੀਲਾਂ ‘ਤੇ ਕਾਰਵਾਈ ਕਰਦਾ ਹੈ। ਇਸ ਪੋਰਟਲ ‘ਤੇ ਰੈਲੀਆਂ ਦੇ ਪ੍ਰਬੰਧ, ਅਸਥਾਈ ਪਾਰਟੀ ਦਫਤਰ ਖੋਲ੍ਹਣ ਘਰ-ਘਰ ਜਾ ਕੇ ਪ੍ਰਚਾਰ ਕਰਨ, ਵੀਡੀਓ ਵੈਨ, ਹੈਲੀਕਾਪਰ, ਵਾਹਨ ਪਰਮਿਟ ਪ੍ਰਾਪਤ ਕਰਨ ਤੇ ਪਰਚੇ ਵੰਡਣ ਸਮੇਤ ਵੱਖ-ਵੱਖ ਗਤੀਵਿਧੀਆਂਦੀ ਮੰਜੂਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਸਹੂਲਤ ਪੋਰਟਲ ਰਾਹੀਂ ਰਾਜਨੀਤਿਕ ਪਾਰਟੀ ਅਤੇ ਉਮੀਦਵਾਰ ਕਿਤੋਂ ਵੀ, ਕਿਸੇ ਵੀ ਸਮੇਂ ਆਨਲਾਈਨ ਮਨਜ਼ੂਰੀ ਅਪੀਲ ਪੇਸ਼ ਕਰ ਸਕਦੇ ਹਨ। ਇਸ ਤੋਂ ਇਲਾਵਾ, ਸਾਰੇ ਹਿੱਤਧਾਰਕਾਂ ਲਈ ਸਮਾਨ ਮੌਕਾ ਸਕੀਨੀ ਕਰਨ ਦੇ ਲਈ ਆਨਲਾਈਨ ਸਬਮਿਸ਼ਨ ਵਿਕਲਪ ਵੀ ਉਪਲਬਧ ਹੈ। ਪੋਰਟਲ ਵਿਚ ਇਕ ਐਪ ਵੀ ਹੈ ਜੋ ਬਿਨੈਕਾਰਾਂ ਨੂੰ ਮੌਜੂਦਾ ਸਮੇਂ ਵਿਚ ਆਪਣੀ ਅਪੀਲਾਂ ਦੀ ਸਥਿਤੀ ਨੂੰ ਟ੍ਰੈਕ ਕਰਨ ਵਿਚ ਸਮਰੱਥ ਬਣਾਉਂਦਾ ਹੈ, ਜਿਸ ਨਾਲ ਪ੍ਰਕ੍ਰਿਆ ਵਿਚ ਹੋਰ ਵੱਧ ਸਹੂਲਤ ਅਤੇ ਪਾਰਦਰਸ਼ਿਤਾ ਆਉਂਦੀ ਹੈ। ਇਸ ਤੋਂ ਇਲਾਵਾ, ਪੋਰਟਰ ‘ਤੇ ਉਪਲਬਧ ਮਨਜ਼ੂਰੀ ਡੇਟਾ ਚੋਣ ਖਰਚ ਦੀ ਜਾਂਚ ਕਰਨ ਲਈ ਇਕ ਮੁਲਾਂਕਨ ਸਰੋਤ ਵਜੋ ਕੰਮ ਕਰਦਾ ਹੈ, ਜੋ ਚੋਣਾਵੀ ਪ੍ਰਕ੍ਰਿਆ ਵਿਚ ਵੱਧ ਜਵਾਬਦੇਹੀ ਅਤੇ ਅਖੰਡਤਾ ਵਿਚ ਯੋਗਦਾਨ ਦਿੰਦਾ ਹੈ।