Dr. Pragya Jain

ਡਾ. ਪ੍ਰਗਿਆ ਜੈਨ ਨੇ ਐਸਐਸਪੀ ਫਾਜ਼ਿਲਕਾ ਵਜੋਂ ਅਹੁਦਾ ਸਾਂਭਿਆ

ਫਾਜ਼ਿਲਕਾ 23 ਮਾਰਚ 2024: 2017 ਬੈਚ ਦੇ ਆਈਪੀਐਸ ਅਧਿਕਾਰੀ ਡਾ: ਪ੍ਰਗਿਆ ਜੈਨ (Dr. Pragya Jain)  ਨੇ ਫਾਜ਼ਿਲਕਾ ਦੇ ਐਸਐਸਪੀ ਵਜੋਂ ਅੱਜ ਅਹੁਦਾ ਸੰਭਾਲਿਆ । ਇਸ ਮੌਕੇ ਉਹਨਾਂ ਨੂੰ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਉਹਨਾਂ ਆਖਿਆ ਕਿ ਜ਼ਿਲ੍ਹੇ ਵਿੱਚ ਪੋਸਟਿੰਗ ਦੌਰਾਨ ਉਨਾਂ ਦਾ ਉਦੇਸ਼ ਹੋਵੇਗਾ ਕਿ ਸਮਾਜ ਵਿਰੋਧੀ ਤੱਤਾਂ ਨੂੰ ਸਖਤੀ ਨਾਲ ਨੱਥ ਪਾਈ ਜਾਵੇ ਖਾਸ ਕਰਕੇ ਬੀਬੀਆਂ ਅਤੇ ਬੱਚਿਆਂ ਖਿਲਾਫ਼ ਅਪਰਾਧਾਂ ਨੂੰ ਸਖਤੀ ਨਾਲ ਰੋਕਿਆ ਜਾਵੇਗਾ।

ਉਹਨਾਂ (Dr. Pragya Jain) ਨੇ ਕਿਹਾ ਕਿ ਸਮਾਜ ਵਿਰੋਧੀ ਤੱਤਾਂ ਜਿਨਾਂ ਵਿੱਚ ਬਦਮਾਸ਼ਾਂ ਅਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਲੋਕ ਹਨ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਅਜਿਹੇ ਸਮਾਜ ਵਿਰੋਧੀ ਤੱਤ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਦੇ ਭਾਗੀ ਬਣਨਗੇ। ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਨਿਰਪੱਖ ਅਤੇ ਸ਼ਾਂਤਮਈ ਤਰੀਕੇ ਨਾਲ ਕਰਵਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਬਿਨਾਂ ਕਿਸੇ ਡਰ ਭੈਅ ਦੇ ਵੋਟ ਕਰ ਸਕਣ |ਇਸ ਪ੍ਰਕਾਰ ਦਾ ਵਾਤਾਵਰਨ ਜ਼ਿਲ੍ਹੇ ਵਿੱਚ ਸਿਰਜਿਆ ਜਾਵੇਗਾ।

ਉਹ ਇਸ ਤੋਂ ਪਹਿਲਾਂ ਡੀਸੀਪੀ ਸਿਟੀ ਅੰਮ੍ਰਿਤਸਰ, ਏਡੀਸੀਪੀ ਜੋਨ ਇੱਕ ਤਿੰਨ ਲੁਧਿਆਣਾ, ਏਡੀਸੀਪੀ ਜੋਨ ਦੋ ਜਲੰਧਰ, ਐਸਪੀਡੀ ਖੰਨਾ, ਏਐਸਪੀ ਮਹਿਲ ਕਲਾਂ ਵੀ ਰਹਿ ਚੁੱਕੇ ਹਨ ਅਤੇ ਉਹਨਾਂ ਦੀਆਂ ਇਨਾਂ ਤੈਨਾਤੀਆਂ ਸਮੇਂ ਉਹਨਾਂ ਦੇ ਨਾਮ ਵੱਡੀਆਂ ਪ੍ਰਾਪਤੀਆਂ ਰਹੀਆਂ ਹਨ। ਉਹਨਾਂ ਨੂੰ ਕਈ ਵਾਰ ਡੀਜੀਪੀ ਕਮੈਡੇਸ਼ਨ ਡਿਸਕ ਵੀ ਮਿਲ ਚੁੱਕੀ ਹੈ ਅਤੇ ਉਹ ਵਿਭਾਗ ਵਿੱਚ ਅਨੇਕਾਂ ਨਵੀਂਆਂ ਪਹਿਲ ਕਦਮੀਆਂ ਕਰਨ ਲਈ ਜਾਣੇ ਜਾਂਦੇ ਹਨ।

Scroll to Top