ਫਾਜ਼ਿਲਕਾ, 20 ਮਾਰਚ 2024: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ (Fazilka) ਵੱਲੋਂ ਮੈਡਮ ਜਤਿੰਦਰ ਕੌਰ, ਮਾਣਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ, ਫ਼ਾਜ਼ਿਲਕਾ ਦੀ ਅਗਵਾਈ ਹੇਠ ਸਿਵਿਲ ਹਸਪਤਾਲ ਦੇ ਸਹਿਯੋਗ ਨਾਲ ਸਬ-ਜੇਲ੍ਹ ਫ਼ਾਜ਼ਿਲਕਾ ਵਿਖੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ |
ਜਿਸ ਵਿਚ ਵਿਸ਼ੇਸ਼ ਤੌਰ ‘ਤੇ ਮੈਡਮ ਜਤਿੰਦਰ ਕੌਰ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਫਾਜ਼ਿਲਕਾ (Fazilka) ਅਤੇ ਸਰਦਾਰ ਅਮਨਦੀਪ ਸਿੰਘ, ਮਾਣਯੋਗ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ-ਵ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਵੀ ਮੌਜੂਦ ਸਨ। ਇਸ ਮੌਕੇ ‘ਤੇ ਜੇਲ੍ਹ ਵਿਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਡਾਕਟਰਾਂ ਦੀ ਟੀਮ ਨੇ ਨੇ ਛਾਤੀ, ਹੱਡੀਆਂ, ਦੰਦਾਂ, ਚਮੜੀ ਅਤੇ ਦਿਮਾਗੀ ਜਾਂਚ ਕੀਤੀ ਅਤੇ ਖੂਨ ਦੇ ਰਾਹੀਂ ਵੱਖ-ਵੱਖ ਤਰ੍ਹਾਂ ਦੇ ਟੈਸਟ ਕੀਤੇ ਗਏ।
ਇਸ ਮੌਕੇ ਤੇ ਸਬ-ਜੇਲ੍ਹ ਫ਼ਾਜ਼ਿਲਕਾ ਦੇ ਡਿਪਟੀ ਸੁਪਰਡੈਂਟ ਆਸ਼ੂ ਭੱਟੀ, ਸਿਵਿਲ ਹਸਪਤਾਲ ਤੋਂ ਡਾਕਟਰ ਵਿਕਾਸ ਗਾਂਧੀ, ਡਾਕਟਰ ਨੀਲੂ ਚੁੱਘ, ਡਾਕਟਰ ਪਿਕਾਕਸ਼ੀ ਅਰੋੜਾ, ਡਾਕਟਰ ਸੌਰਭ ਨਾਰੰਗ, ਡਾਕਟਰ ਪਾਰਵੀ, ਡਾਕਟਰ ਨਵਜੋਤ ਬਰਾੜ, ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਲੀਗਲ ਏਦ ਡਿਫੈਂਸ ਕੌਂਸਲ ਸਿਸਟਮ ਦੇ ਚੀਫ਼ ਬਲਤੇਜ ਸਿੰਘ ਬਰਾੜ, ਡਿਪਟੀਚੀਫ਼ ਹਰਦੀਪ ਸਿੰਘ ਧਾਲੀਵਾਲ ਅਤੇ ਅਸਿਸਟੈਂਟ ਪਰਵਿੰਦਰ ਸਿੰਘ ਅਤੇ ਮੈਡਮ ਰਾਜਵਿੰਦਰ ਕੌਰ ਵੀ ਮੌਜੂਦ ਸਨ।