Encounter

ਉੱਤਰ ਪ੍ਰਦੇਸ਼: ਦੋ ਬੱਚਿਆਂ ਦੇ ਕਤਲ ਮਾਮਲੇ ‘ਚ ਮੁਲਜ਼ਮ ਦੀ ਪੁਲਿਸ ਮੁਕਾਬਲੇ ‘ਚ ਮੌਤ

ਚੰਡੀਗੜ੍ਹ, 20 ਮਾਰਚ 2024: ਉੱਤਰ ਪ੍ਰਦੇਸ਼ ‘ਚ ਬਦਾਉਂ ਦੀ ਮੰਡੀ ਸੰਮਤੀ ਪੁਲਿਸ ਚੌਕੀ ਤੋਂ 500 ਮੀਟਰ ਦੂਰ ਬਾਬਾ ਕਾਲੋਨੀ ਵਿੱਚ ਮੰਗਲਵਾਰ ਸ਼ਾਮ 6.30 ਵਜੇ ਠੇਕੇਦਾਰ ਵਿਨੋਦ ਠਾਕੁਰ ਦੇ ਦੋ ਪੁੱਤਰਾਂ ਆਯੂਸ਼ (13) ਅਤੇ ਅਹਾਨ (6) ਦਾ ਚਾਕੂ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਘਰ ਦੇ ਸਾਹਮਣੇ ਹੇਅਰ ਸੈਲੂਨ ਚਲਾਉਣ ਵਾਲੇ ਸਾਜਿਦ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਘਟਨਾ ਦੇ ਤਿੰਨ ਘੰਟੇ ਬਾਅਦ ਪੁਲਿਸ ਨੇ ਕਰੀਬ ਦੋ ਕਿਲੋਮੀਟਰ ਦੂਰ ਘਟਨਾ ਸਥਾਨ ਨੂੰ ਘੇਰ ਲਿਆ ਅਤੇ ਮੁਲਜ਼ਮ ਸਾਜਿਦ ਨੂੰ ਮੁਕਾਬਲੇ (Encounter) ਵਿੱਚ ਮਾਰ ਦਿੱਤਾ। ਮੁਕਾਬਲੇ ‘ਚ ਇੰਸਪੈਕਟਰ ਗੌਰਵ ਵਿਸ਼ਨੋਈ ਵੀ ਜ਼ਖਮੀ ਹੋ ਗਿਆ ਹੈ।

ਪੁਲਿਸ ਮੁਤਾਬਕ ਸਾਜਿਦ ਉਨ੍ਹਾਂ ਦੇ ਘਰੋਂ ਫਰਾਰ ਹੋ ਗਿਆ ਸੀ। ਮੌਕੇ ‘ਤੇ ਪੁੱਜੀ ਥਾਣਾ ਸਦਰ ਦੀ ਪੁਲਿਸ ਨੇ ਦੱਸਿਆ ਕਿ ਉਹ ਖੂਨ ਨਾਲ ਲੱਥਪੱਥ ਘਰ ਦੇ ਬਾਹਰ ਨਿਕਲਿਆ ਸੀ ਅਤੇ ਫਰਾਰ ਹੋ ਗਿਆ ਸੀ। ਇਸ ਕਾਰਨ ਪੁਲਿਸ ਨੇ ਉਸ ਦਾ ਪਿੱਛਾ ਕੀਤਾ। ਇੰਸਪੈਕਟਰ ਗੌਰਵ ਬਿਸ਼ਨੋਈ ਅਤੇ ਐਸ.ਓ.ਜੀ ਦੀ ਟੀਮ ਉਸਦੀ ਭਾਲ ਕਰਦੀ ਹੋਈ ਸ਼ੇਖੂਪੁਰ ਦੇ ਜੰਗਲ ਵਿੱਚ ਪਹੁੰਚ ਗਈ।

ਪੁਲਿਸ ਮੁਤਾਬਕ ਪਹਿਲਾਂ ਮੁਲਜ਼ਮ ਨੇ ਪੁਲਿਸ ਟੀਮ ‘ਤੇ ਫਾਇਰਿੰਗ (Encounter) ਕੀਤੀ, ਜਿਸ ਕਾਰਨ ਪੁਲਿਸ ਨੂੰ ਗੋਲੀ ਚਲਾਉਣੀ ਪਈ। ਇਸ ਵਿੱਚ ਸਾਜਿਦ ਮਾਰਿਆ ਗਿਆ। ਗੋਲੀ ਲੱਗਣ ਕਾਰਨ ਇੰਸਪੈਕਟਰ ਗੌਰਵ ਬਿਸ਼ਨੋਈ ਨੂੰ ਵੀ ਗੋਲੀ ਲੱਗ ਗਈ। ਉਸ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਾਲਤ ਨਾਜ਼ੁਕ ਹੋਣ ‘ਤੇ ਇੰਸਪੈਕਟਰ ਨੂੰ ਆਈਸੀਯੂ ਵਾਰਡ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।

Scroll to Top