Navjot Sidhu

ਨਵਜੋਤ ਸਿੱਧੂ ਦੀ ਕ੍ਰਿਕਟ ਕਮੈਂਟੇਟਰ ਵਜੋਂ ਵਾਪਸੀ, IPL 2024 ‘ਚ ਆਉਣਗੇ ਨਜ਼ਰ

ਚੰਡੀਗੜ੍ਹ, 19 ਮਾਰਚ 2024: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ (Navjot Sidhu) ਇੱਕ ਵਾਰ ਫਿਰ ਕ੍ਰਿਕਟ ਵਿੱਚ ਵਾਪਸੀ ਕਰਨ ਜਾ ਰਹੇ ਹਨ। ਸਿੱਧੂ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2024 ‘ਚ ਕੁਮੈਂਟਰੀ ਕਰਦੇ ਨਜ਼ਰ ਆਉਣਗੇ। ਇਸ ਦੀ ਸ਼ੁਰੂਆਤ 22 ਮਾਰਚ ਨੂੰ ਹੋਣ ਵਾਲੇ ਪਹਿਲੇ ਮੈਚ ਨਾਲ ਹੋਵੇਗੀ।

ਸਟਾਰ ਸਪੋਰਟਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਲਿਖਿਆ- “ਸਰਦਾਰ ਆਫ਼ ਕਮੈਂਟਰੀ ਬਾਕਸ ਇੱਜ ਬੈਕ”। ਨਵਜੋਤ ਸਿੱਧੂ ਨੇ ਇਹ ਟਵੀਟ ਵੀ ਸਾਂਝਾ ਕੀਤਾ ਹੈ।

Image

image: star sports

ਨਵਜੋਤ ਸਿੱਧੂ (Navjot Sidhu)  ਸ਼ੁੱਕਰਵਾਰ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਣ ਲਈ ਚੰਡੀਗੜ੍ਹ ਪਹੁੰਚੇ ਸਨ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਉਹ ਇਸ ਵਾਰ ਲੋਕ ਸਭਾ ਚੋਣ 2024 ਨਹੀਂ ਲੜਨਗੇ। ਨਵਜੋਤ ਸਿੱਧੂ ਨੇ ਆਖਰੀ ਵਾਰ ਆਈਪੀਐਲ 2018 ਵਿੱਚ ਕੁਮੈਂਟਰੀ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਾਰੇ ਟੀਵੀ ਸ਼ੋਅ ਵੀ ਛੱਡ ਦਿੱਤੇ।

Scroll to Top