Elections

ਹਰਿਆਣਾ: ਪ੍ਰਿੰਟਿੰਗ ਪ੍ਰੈਸ ਨੂੰ ਛਪਾਈ ਦੇ ਤੁਰੰਤ ਬਾਅਦ ਚਾਰ-ਚਾਰ ਕਾਪੀਆਂ ਸਿਟੀ ਮੈਜੀਸਟ੍ਰੇਟ ਦੇ ਦਫਤਰ ‘ਚ ਕਰਵਾਉਣੀ ਹੋਵੇਗੀ ਜਮ੍ਹਾ

ਚੰਡੀਗੜ੍ਹ, 18 ਮਾਰਚ 2024: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਲੋਕ ਸਭਾ ਆਮ ਚੋਣ-2024 ਦੌਰਾਨ ਜਨ ਪ੍ਰਤੀਨਿਧੀਤਵ ਐਕਟ 1951 ਦੀ ਧਾਰਾ 127 ਅਨੁਸਾਰ ਕੋਈ ਵੀ ਪ੍ਰਿੰਟਿੰਗ ਪ੍ਰੈਸ ਤੇ ਪ੍ਰਿੰਟਿੰਗ ਪ੍ਰੈਸ ਦਾ ਮਾਲਿਕ ਚੋਣ ਜਾਬਤਾ ਨਾਲ ਸਬੰਧਿਤ ਕਿਸੇ ਵੀ ਤਰ੍ਹਾ ਦੀ ਗੈਰ-ਕਾਨੂੰਨੀ ਸਮੱਗਰੀ ਛਾਪ ਕੇ ਨਹੀਂ ਦੇ ਸਕਦਾ। ਦੋਸ਼ੀ ਪਾਏ ਜਾਣ ਵਾਲੇ ਦੇ ਵਿਰੁੱਧ ਜਰੂਰੀ ਕਾਰਵਾਈ ਅਮਲ ਵਿਚ ਲਿਆਈ ਜਾਵੇਗੀ।

ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਕੋਈ ਛਪਾਈ ਦਸਤਾਵੇਜ ਕਿਸੇ ਦੇ ਧਰਮ, ਜਾਤੀ , ਸਮਾਜ, ਭਾਸ਼ਾ ਜਾਂ ਚਰਿੱਤਰ ਦਾ ਪ੍ਰਕਾਸ਼ਨ ਕਰਦਾ ਹੈ ਤਾਂ ਉਹ ਗੈਰਕਾਨੂੰਨੀ ਹੋਵੇਗਾ। ਉਨ੍ਹਾਂ ਨੇ ਦਸਿਆ ਕਿ ਪ੍ਰਿੰਟਿੰਗ ਪ੍ਰੇਸ ਮਾਲਕ ਅਤੇ ਪ੍ਰਿੰਟਰਜ ਹਰੇਕ ਛਪਾਈ ਦੀ ਸਮੱਗਰੀ ਦੇ ਮੁੱਖ ਪੰਨੇ ‘ਤੇ ਆਪਣਾ ਪੂਰਾ ਪਤਾ ਪ੍ਰਿੰਟਿੰਗ ਪ੍ਰੈਸ ਸਮੇਤ ਮੁਦ੍ਰਿਤ ਕਰਨਗੇ ।

ਛਪਾਈ ਦੇ ਸਬੰਧ ਵਿਚ ਹਰਕੇ ਪ੍ਰਿੰਟਿੰਗ ਪ੍ਰੈਸ ਮਾਲਿਕ ਨੂੰ ਨਿਰਧਾਰਿਤ ਸਰਕੂਲਰ 1 ਤੇ 2 ਦੋ ਛਪਾਈ ਨਾਲ ਸਬੰਧਿਤ ਐਲਾਲ ਜੋ ਕਿ ਦੋ ਵਿਅਕਤੀਆਂ ਵੱਲੋਂ ਤਸਦੀਕ ਹੋਵੇ ਸਿਟੀ ਮੈਜੀਸਟ੍ਰੇਟ ਦੇ ਦਫਤਰ ਵਿਚ ਛਪਾਈ ਦੇ ਤੁਰੰਤ ਬਾਅਦ ਚਾਰ-ਚਾਰ ਕਾਪੀਆਂ ਜਮ੍ਹਾ ਕਰਵਾਉਣੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸਾਰੇ ਪ੍ਰਿੰਟਿੰਗ ਪ੍ਰੈਸ ਮਾਲਕ ਇੰਨ੍ਹਾਂ ਨਿਰਦੇਸ਼ਾਂ ਦਾ ਪਾਲਣ ਕਰਨਾ ਯਕੀਨੀ ਕਰਨ।

Scroll to Top