Hardial Singh Kamboj

ਪਟਿਆਲਾ ਲੋਕ ਸਭਾ ਸੀਟ ਤੋਂ ਵੱਡੀ ਜਿੱਤ ਪ੍ਰਾਪਤ ਕਰਨ ਲਈ ਟਕਸਾਲੀ ਕਾਂਗਰਸੀ ਅੱਗੇ ਆਉਣ : ਹਰਦਿਆਲ ਸਿੰਘ ਕੰਬੋਜ

ਪਟਿਆਲਾ, 17 ਮਾਰਚ 2024: ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ (Hardial Singh Kamboj) ਨੇ ਪਟਿਆਲਾ ਲੋਕ ਸਭਾ ਸੀਟ ਤੋਂ ਵੱਡੀ ਜਿੱਤ ਲਈ ਲੋਕ ਸਭਾ ਹਲਕਾ ਪਟਿਆਲਾ ਦੇ ਸਮੂਹ ਟਕਸਾਲੀ ਕਾਂਗਰਸੀਆਂ ਨੂੰ ਇੱਕਜੁਟ ਹੋ ਕੇ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਵੱਲੋਂ ਵੱਡੀ ਜਿੱਤ ਲਈ ਤਿਆਰੀਆਂ ਪੂਰੀਆਂ ਹਨ, ਜਿੱਥੇ ਹਰ ਕਾਂਗਰਸੀ ਇਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਤਿਆਰ ਹੈ, ਉੱਥੇ ਟਕਸਾਲੀ ਕਾਂਗਰਸੀ ਵੀ ਇਸ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਗੇ।

ਹਰਦਿਆਲ ਸਿੰਘ ਕੰਬੋਜ (Hardial Singh Kamboj) ਨੇ ਆਖਿਆ ਕਿ ਪੰਜਾਬ ਦੇ ਲੋਕ ਅਤੇ ਦੇਸ਼ ਦੇ ਲੋਕ ਕਾਂਗਰਸ ਨੂੰ ਵੱਡੀ ਜਿੱਤ ਦਿਵਾਉਣ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਆਖਿਆ ਕਿ ਸੂਬੇ ਅੰਦਰ ਇਸ ਵੇਲੇ ਅਫਰਾ ਤਫਰੀ ਵਾਲਾ ਮਾਹੌਲ ਹੈ। ਆਪ ਪਾਰਟੀ ਦੀ ਸਰਕਾਰ ਤੋਂ ਲੋਕ ਬੇਹਦ ਦੁਖੀ ਹਨ। ਅਕਾਲੀ ਦਲ ਅਤੇ ਭਾਜਪਾ ਨੇ ਸੂਬੇ ਨੂੰ ਲੁਟਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਕਾਂਗਰਸ ਦੇ ਰਾਜ ਵਿੱਚ ਪੰਜਾਬ ਲਗਾਤਾਰ ਅੱਗੇ ਵਧਿਆ ਹੈ।

ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਆਉਣ ਵਾਲਾ ਸਮਾਂ ਸਿਰਫ ਤੇ ਸਿਰਫ ਕਾਂਗਰਸ ਦਾ ਹੈ। ਉਨ੍ਹਾਂ ਆਖਿਆ ਕਿ ਉਹ ਹਲਕੇ ਡੇਰਾਬੱਸੀ ਤੋਂ ਲੈ ਕੇ ਸ਼ੁਤਰਾਣਾ ਤੱਕ ਸਮੁਚੇ ਲੋਕ ਸਭਾ ਦੇ 9 ਹਲਕਿਆਂ ਵਿੱਚ ਇਸ ਵੇਲੇ ਲੋਕ ਕਾਂਗਰਸ ਨੂੰ ਵੱਡੀ ਜਿੱਤ ਦਿਵਾਉਣਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਵਿਧਾਨ ਸਭਾ ਹਲਕਿਆਂ ਵਿੱਚ ਇਸ ਵੇਲੇ ਮੌਜੂਦਾ ਸਰਕਾਰ ਨੇ ਹਾਲਾਤ ਬੇਹਦ ਮਾੜੇ ਕੀਤੇ ਹੋਏ ਹਨ।

ਕੰਬੋਜ ਨੇ ਆਖਿਆ ਕਿ ਪੰਜਾਬ ਦੇ ਕਿਸਾਨ ਅਤੇ ਪਿੰਡਾਂ ਦੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਬਿਲਕੁਲ ਵੀ ਪਸੰਦ ਨਹੀਂ ਕਰ ਰਹੇ। ਉਨ੍ਹਾਂ ਆਖਿਆ ਕਿ ਇਹ ਉਹ ਪਾਰਟੀ ਹੈ, ਜਿਸਨੇ ਕਿਸਾਨਾਂ ਨੂੰ ਖਤਮ ਕਰਨ ਦੀ ਵਿਉਂਤਬੰਦੀ ਕੀਤੀ। ਉਨ੍ਹਾਂ ਆਖਿਆ ਕਿ ਅੱਜ ਵੀ ਭਾਜਪਾ ਦੀ ਗੁੰਡਾਗਰਦੀ ਦੀ ਬਦੋਲਤ ਅੱਜ ਸੰਭੂ ਤੇ ਖਨੌਰੀ ਬਾਰਡਰ ‘ਤੇ ਮੋਰਚੇ ਚੱਲ ਰਹੇ ਹਨ ਅਤੇ ਅੱਧਾ ਦਰਜਨ ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਇਹ ਸਭ ਭਾਜਪਾ ਦੇ ਕਾਰਨ ਹੋਇਆ ਹੈ।

Scroll to Top