Job offer letters

CM ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਮੰਤਰੀ ਪਰਿਸ਼ਦ ਨੇ ਵਿਧਾਨ ਸਭਾ ‘ਚ ਪ੍ਰਾਪਤ ਕੀਤਾ ਵਿਸ਼ਵਾਸ ਮਤਾ

ਚੰਡੀਗੜ੍ਹ, 13 ਮਾਰਚ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Nayab Singh Saini) ਦੀ ਅਗਵਾਈ ਹੇਠ ਮੰਤਰੀ ਪਰਿਸ਼ਦ ਨੇ ਅੱਜ ਹਰਿਆਣਾ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿਚ ਵਿਸ਼ਵਾਸ ਮਤਾ ਹਾਸਲ ਕੀਤਾ ਹੈ। ਸਦਨ ਵਿਚ ਵਿਸ਼ਵਾਸ ਪ੍ਰਸਤਾਵ ‘ਤੇ ਸੱਤਾ ਪੱਖ ਅਤੇ ਵਿਰੋਧੀ ਪੱਖ ਦੇ ਮੈਂਬਰ ਵੱਲੋਂ ਚਰਚਾ ਕਰਨ ਦੇ ਬਾਅਦ ਜ਼ੁਬਾਨੀ ਮਤੇ ਨਾਲ ਮੌਜੂਦਾ ਸਰਕਾਰ ਦੇ ਪੱਖ ਵਿਚ ਵਿਸ਼ਵਾਸ ਪ੍ਰਸਤਾਵ ਪਾਸ ਹੋਇਆ।

ਸਦਨ ਵਿਚ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਪਿਛਲੇ ਸਾਢੇ 9 ਸਾਲਾਂ ਵਿਚ ਸੂਬੇ ਵਿਚ ਚਹੁੰਮੁਖੀ ਵਿਕਾਸ ਹੋਇਆ ਹੈ, ਜਨਤਾ ਨੂੰ ਸਹੂਲਤਾਂ ਮਿਲੀਆਂ ਹਨ, ਉਸੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਮੌਜੂਦਾ ਸਰਕਾਰ ਸਖਤ ਮਿਹਨਤ ਨਾਲ ਸੂਬਾ ਵਾਸੀਆਂ ਦੀ ਸੇਵਾ ਵਿਚ ਜੁਟੇਗੀ। ਲੋਕਾਂ ਤੱਕ ਸਹੂਲਤਾਂ ਹੋਰ ਤੇਜ ਗਤੀ ਨਾਲ ਪਹੁੰਚੇਣ, ਵਿਕਾਸ ਦੇ ਨਵੇਂ ਪ੍ਰੋਗ੍ਰਾਮ ਆਉਣ, ਇਸੀ ਸੋਚ ਦੇ ਨਾਲ ਸਾਨੂੰ ਕੰਮ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਮਨੋਹਰ ਲਾਲ ਦੀ ਦੇਖ-ਰੇਖ ਵਿਚ ਮੈਂ ਉਨ੍ਹਾਂ ਤੋਂ ਬਹੁਤ ਕੁੱਝ ਸਿਖਿਆ ਹੈ।

ਨਾਇਬ ਸਿੰਘ (Nayab Singh Saini)  ਨੇ ਕਿਹਾ ਕਿ ਸਦਨ ਵਿਚ ਮੁੱਖ ਮੰਤਰੀ ਵਜੋੋ ਅੱਜ ਮੇਰਾ ਪਹਿਲਾ ਦਿਨ ਹੈ। ਹਾਲਾਂਕਿ ਇਸ ਤੋਂ ਪਹਿਲਾਂ ਸਾਲ 2014 ਤੋਂ 2019 ਦੇ ਵਿਚ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਹਨ। ਉਸ ਦੇ ਲੋਕ ਸਭਾ ਵਿਚ ਵੀ ਸੂਬੇ ਦਾ ਪ੍ਰਤੀਨਿਧੀਤਵ ਕੀਤਾ ਅਤੇ ਹੁਣ ਕੇਂਦਰੀ ਅਗਵਾਹੀ ਵੱਲੋਂ ਉਨ੍ਹਾਂ ਨੁੰ ਸੂਬੇ ਦੇ ਮੁੱਖ ਮੰਤਰੀ ਦੀ ਜਿਮੇਵਾਰੀ ਸੌਂਪੀ ਗਈ ਹੈ। ਖੁਦ ਨੂੰ ਭਾਰਤੀ ਜਨਤਾ ਪਾਰਟੀ ਦਾ ਇਕ ਛੋਟਾ ਜਿਹਾ ਕਾਰਜਕਰਤਾ ਦੱਸਦੇ ਹੋਏ ਨਾਇਬ ਸਿੰਘ ਨੇ ਕਿਹਾ ਕਿ ਊਹ ਇਕ ਆਮ ਪਰਿਵਾਰ ਤੋਂ ਆਉਂਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਵਿਚ ਰਾਜਨੀਤੀ ਵਿਚ ਕੋਈ ਵੀ ਵਿਅਕਤੀ ਨਹੀਂ ਰਿਹਾ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਦਿੱਤੀ ਗਈ ਵੱਖ-ਵੱਖ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਸੂਬੇ ਪ੍ਰਧਾਨ ਦੇ ਬਾਅਦ ਅੱਜ ਸਦਨ ਦੇ ਆਗੂ ਵਜੋ ਇੱਥੇ ਮੌਜੂਦ ਹਨ, ਇਹ ਭਾਰਤੀ ਜਨਤਾ ਪਾਰਟੀ ਵਿਚ ਵੀ ਸੰਭਵ ਹੋ ਸਕਦਾ ਹੈ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਸੂਬਾ ਪ੍ਰਧਾਨ ਜੇ ਪੀ ਨੱਡਾ ਅਤੇ ਮਨੋਹਰ ਲਾਲ ਦਾ ਇਸ ਅਹਿਮ ਜ਼ਿੰਮੇਵਾਰੀ ਦੇਣ ਲਈ ਧੰਨਵਾਦ ਪ੍ਰਗਟਾਇਆ।

ਮੁੱਖ ਮੰਤਰੀ ਨੇ ਕਿਹਾ ਕਿ ਮਨੋਹਰ ਲਾਲ ਦੀ ਅਗਵਾਈ ਹੇਠ ਸੁਸਾਸ਼ਨ ਦਾ ਉਦਾਹਰਣ ਪੇਸ਼ ਕਰ ਬਿਨ੍ਹਾਂ ਭੇਦਭਾਵ ਦੇ ਪਿਛਲੇ ਸਾਢੇ 9 ਸਾਲ ਵਿਚ ਸੂਬੇ ਨੂੰ ਨਵੀਂ ਦਿਸ਼ਾ ਦੇਣ ਦਾ ਕੰਮ ਕੀਤਾ ਹੈ। ਮਨੋਹਰ ਲਾਲ ਤਪਸਵੀ ਹੈ। ਉਨ੍ਹਾਂ ਨੇ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਆਪਣਾ ਪੂਰੇ ਜੀਵਨ ਸੂਬੇ ਦੀ ਸੇਵਾ ਵਿਚ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮਨੋਹਰ ਲਾਲ ਇਕ ਰਾਜਨੀਤਿਕ ਫਕਰੀਰ ਹਨ, ਮਨੋਹਰ ਲਾਲ ਦੇਸ਼ ਦੀ ਤਕਦੀਰ ਹੈ। ਨਾਇਬ ਸਿੰਘ ਨੇ ਕਿਹਾ ਕਿ ਜਦੋਂ ਸੋਚ ਇਮਾਨਦਾਰ ਹੈ ਅਤੇ ਕੰਮ ਦਮਦਾਰ ਹੈ ਤਾਂ ਹੁਣ ਲੋਕ ਬੋਲ ਰਹੇ ਹਨ ਕਿ ਫਿਰ ਇਕ ਵਾਰ ਮੋਦੀ ਸਰਕਾਰ , ਭਾਜਪਾ ਸਰਕਾਰ।

ਉਨ੍ਹਾਂ ਨੇ ਕਿਹਾ ਕਿ ਮਨੋਹਰ ਲਾਲ ਨੇ ਮਿਸ਼ਨ ਮੋਡ ਵਿਚ ਕੰਮ ਕਰਦੇ ਹੋਏ ਵਿਵਸਥਾ ਵਿਚ ਸੁਧਾਰ ਕੀਤਾ ਹੈ, ਜਿਸ ਨਾਲ ਅੱਜ ਸਰਕਾਰੀ ਯੋਜਨਾਵਾਂ ਦਾ ਲਾਭ ਯੋਗ ਲਾਂ ਨੂੰ ਘਰ ਬੈਠੇ ਮਿਲ ਰਿਹਾ ਹੈ। ਅੱਜ ਪੋਰਟਲ ਰਾਹੀਂ ਬਜੁਰਗਾਂ ਨੂੰ ਅੱਜ 3 ਹਜਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਘਰ ਬੈਠੇ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਤਹਿਤ ਸੂਬਾ ਸਰਕਾਰ ਦੇ ਯਤਨਾਂ ਨਾਲ ਨਾ ਸਿਰਫ ਹਰਿਆਣਾ ਵਿਚ ਵਿਆਪਤ ਕੰਨਿਆ ਭਰੂਣ ਕਤਲ ਵਰਗੀ ਬੁਰਾਈ ‘ਤੇ ਰੋਕ ਲਗਾਈ ਸਗੋਂ ਲੱਖਾਂ ਬੇਟੀਆਂ ਨੂੰ ਜੀਵਨਦਾਨ ਮਿਲਿਆ ਹੈ।

ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਢੇ 9 ਸਾਲ ਵਿਚ ਹਰਿਆਣਾ ਕਈ ਮਾਮਲਿਆਂ ਵਿਚ ਅੱਗੇ ਰਿਹਾ ਹੈ। ਵੱਡੇ ਸੂਬਿਆਂ ਵਿਚ ਪ੍ਰਤੀ ਵਿਅਕਤੀ ਆਮਦਨ, ਪ੍ਰਤੀ ਵਿਅਕਤੀ ਜੀਐਸਟੀ ਸੰਗ੍ਰਹਿਣ, ਕਾਰਾਂ ਦੇ ਉਤਪਾਦਨ, ਐਮਐਸਪੀ ‘ਤੇ ਸੱਭ ਤੋਂ ਵੱਧ 14 ਫਸਲਾਂ ਦੀ ਖਰੀਦ ਕਰਨ, ਪਰਿਵਾਰ ਪਛਾਣ ਪੱਤਰ ਰਾਹੀਂ ਰਿਅਲ ਟਾਇਮ ਡਾਟਾ ਉਪਲਬਧਤਾ, ਖਿਡਾਰੀਆਂ ਨੂੰ ਸੱਭ ਤੋਂ ਵੱਧ ਸਨਮਾਨ ਰਕਮ ਦੇਣ ਵਾਲਾ, ਸੌ-ਫੀਸਦੀ ਪੜੀ ਲਿਖੀ ਪੰਚਾਇਤਾਂ ਵਾਲਾ, 72 ਹਜਾਰ ਤੋਂ ਵੱਧ ਸੋਲਰ ਪੰਪ ਲਗਾਉਣ, ਪੰਚਾਇਤਾਂ ਵਿਚ ਬੀਬੀਆਂ ਨੂੰ 50 ਫੀਸਦੀ ਪ੍ਰਤੀਨਿਧੀਤਵ ਦੇਣ ਵਰਗੇ ਅਨੇਕ ਮਾਮਲਿਆਂ ਵਿਚ ਹਰਿਆਣਾ ਪਹਿਲੇ ਸਥਾਨ ‘ਤੇ ਹੈ।

ਨਾਇਬ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅੱਜ ਭਾਰਤ ਦਾ ਨਾਂਅ ਦੁਨੀਆ ਵਿਚ ਚਮਕ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਦੌਰਾਨ ਲੋਕਾਂ ਨੇ ਕਿਹਾ ਕਿ ਪਿੰਡ-ਪਿੰਡ ਅਤੇ ਘਰ-ਘਰ ਪਹੁੰਚ ਕੇ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਦੇਣ ਵਾਲੀ ਭਾਜਪਾ ਸਰਕਾਰ ਅਜਿਹੀ ਪਹਿਲੀ ਸਰਕਾਰ ਹੈ। ਜਦੋਂ ਕਿ 2014 ਤੋਂ ਪਹਿਲਾਂ ਦੀ ਸਰਕਾਰਾਂ ਨਾਰਾ ਤਾਂ ਦਿੰਦੀ ਸੀ ਕਿ ਗਰੀਬੀ ਹਟੇਗੀ, ਪਰ ਵੋਟ ਦੇਣ ਦੇ ਬਾਅਦ ਸਰਕਾਰ ਨੁੰ ਲੱਭਣਾ ਪੈਂਦਾ ਸੀ। ਉਨ੍ਹਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦੀ ਆਸ਼ੀਰਵਾਦ ਅਤੇ ਸਹਿਯੋਗ ਨਾਲ ਮੌਜੂਦਾ ਸੂਬਾ ਸਰਕਾਰ ਜਨਾਤ ਦੀ ਉਮੀਂਦਾਂ ‘ਤੇ ਖਰਾ ਊਤਰੇਗੀ।

Scroll to Top