ਵੋਟ

ਭਾਰਤ ਦੀ ਲੋਕਤੰਤਰ ਵਿਵਸਥਾ ‘ਚ ਹਰੇਕ ਵੋਟ ਦਾ ਮਹਤੱਵਪੂਰਣ ਯੋਗਦਾਨ: ਅਨੁਰਾਗ ਅਗਰਵਾਲ

ਚੰਡੀਗੜ੍ਹ, 13 ਮਾਰਚ 2024: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਭਾਰਤ ਦੀ ਲੋਕਤੰਤਰ ਵਿਵਸਥਾ ਵਿਚ ਹਰ ਵੋਟ (Vote) ਦਾ ਮਹਤੱਵਪੂਰਣ ਯੋਗਦਾਨ ਹੈ। ਚੋਣ ਕਮਿਸ਼ਨ ਚਾਹੁੰਦਾ ਹੈ ਕਿ ਹਰ ਵੋਟਰ ਆਪਣੀ ਵੋਟ ਦਾ ਅਧਿਕਾਰ ਦੀ ਵਰਤੋ ਕਰ ਚੋਣ ਦੇ ਪਰਵ ਨੁੰ ਇਕ ਉਤਸਵ ਦੀ ਤਰ੍ਹਾ ਮਨਾਉਣ। ਅਗਰਵਾਲ ਅੱਜ ਸੂਬੇ ਵਿਚ ਹੋਣ ਵਾਲੇ ਲੋਕਸਭਾ 2024 ਚੋਣ ਦੇ ਸਬੰਧ ਕੀਤੇ ਜਾ ਰਹੇ ਪ੍ਰਬੰਧਾਂ ‘ਤੇ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

ਬੈਠਕ ਵਿਚ ਜਾਣਕਾਰੀ ਦਿੱਤੀ ਗਈ ਕਿ ਰਾਜ ਵਿਚ 18 ਤੋਂ 22 ਸਾਲ ਉਮਰ ਵਰਗ ਦੇ ਵੋਟਰਾਂ ਦੀ ਗਿਦਤੀ 12,53,170 ਹੈ, ਜੋ ਪਹਿਲੀ ਵਾਰ ਆਪਣੇ ਵੋਟ ਅਧਿਕਾਰ ਦੀ ਵਰਤੋ ਕਰਨਗੇ। ਚੋਣ ਕਮਿਸ਼ਨ ਦਾ ਇਹ ਯਤਨ ਰਹੇਗਾ ਕਿ ਵੱਧ ਤੋਂ ਵੱਧ ਯੁਵਾ ਵੋਟਰ ਰਾਜ ਵਿਚ ਹੋਣ ਵਾਲੇ ਇਸ ਚੋਣ ਵਿਚ ਹਿੱਸਾ ਲੈ ਕੇ ਚੋਣ ਦਾ ਪਰਵ ਦੇਸ਼ ਦਾ ਗਰਵ ਨਾਮਕ ਯੱਗ ਵਿਚ ਆਹੂਤੀ ਜਰੂਰ ਪਾਉਣ।

ਅਨੁਰਾਗ ਅਗਰਵਾਲ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹੀ ਨਹੀਂ ਸਗੋਂ ਯੁੱਗ ਨਿਰਮਾਤਾ ਵੀ ਹੈ। ਨੌਜਵਾਨਾਂ ਨੂੰ ਬੂਥ ਪੱਧਰ ‘ਤੇ ਆਪਣੇ ਖੇਤਰ ਦੇ ਕਿਸੇ ਖਿਡਾਰੀ, ਸਮਾਜਸੇਵੀ, ਬੁੱਧੀਜੀਵਾਂ, ਕਲਾਕਾਰ ਨੁੰ ਚੋਣ ਦਾ ਆਈਕਾਨ ਬਨਾਉਣਾ ਚਾਹੀਦਾ ਹੈ। ਚੋਣ ਕਮਿਸ਼ਨ ਵੱਲੋਂ 85 ਸਾਲ ਤੋਂ ਵੱਧ ਉਮਰ ਵਰਗ ਦੇ ਵੋਟਰਾਂ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਚੋਣ ਕਰਨ ਵਿਚ ਕੋਈ ਮੁਸ਼ਕਿਲ ਵਿਕਲਪ ਲੈਣਗੇ ਅਤੇ ਉਨ੍ਹਾਂ ਨੂੰ ਪੋਸਟਲ ਬੈਲੇਟ ਦਿੱਤਾ ਜਾਵੇਗਾ। ਜੇਕਰ ਉਹ ਪੋਲਿੰਗ ਸਟੇਸ਼ਨ ਵਿਚ ਆ ਕੇ ਹੀ ਵੋਟ (Vote) ਪਾਉਂਦਾ ਚਾਹੁੰਦੇ ਹਨ ਤਾਂ ਉਨ੍ਹਾਂ ਦੇ ਘਰ ਤੋਂ ਪੋਲਿੰਗ ਸਟੇਸ਼ਨ ਤਕ ਟ੍ਰਾਂਸਪੋਟੇਸ਼ਨ ਦੀ ਵਿਵਸਥਾ ਕੀਤੀ ਜਾਵੇਗੀ।

Scroll to Top