Khizrabad

ਮੋਹਾਲੀ ਦੇ ਖਿਜ਼ਰਾਬਾਦ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਕਥਿਤ ਮੁੱਠਭੇੜ

ਮੋਹਾਲੀ, 9 ਮਾਰਚ 2024: ਮੋਹਾਲੀ ਦੇ ਖਿਜ਼ਰਾਬਾਦ (Khizrabad) ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਕਥਿਤ ਮੁੱਠਭੇੜ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਗੋਲੀਬਾਰੀ ‘ਚ ਤਿੰਨ ਮੁਲਜ਼ਮਾਂ ਨੂੰ ਗੋਲੀਆਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਕੁਝ ਦਿਨ ਪਹਿਲਾਂ ਡੇਰਾਬੱਸੀ ਵਿੱਚ ਵੀ ਗੋਲੀਆਂ ਚਲਾਈਆਂ ਸਨ ਅਤੇ ਇਸ ਮਾਮਲੇ ਚ ਪੁਲਿਸ ਨੂੰ ਬਦਮਾਸ਼ ਲੋੜੀਂਦੇ ਸਨ। ਇਸ ਦੌਰਾਨ ਇੱਕ ਬੀਬੀ ਦੀ ਪੀ.ਜੀ.ਆਈ ‘ਚ ਮੌਤ ਹੋ ਗਈ ਸੀ। ਇਸ ਮੁਕਾਬਲੇ ਦੀ ਅਗਵਾਈ ਸਪੈਸ਼ਲ ਸੈੱਲ ਦੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਵੱਲੋਂ ਕੀਤੀ ਜਾ ਰਹੀ ਹੈ |

Scroll to Top