Abohar

ਅਬੋਹਰ ਪੁਲਿਸ ਨੇ ਲੁੱਟ-ਖੋਹ ਅਤੇ ਅਗਵਾ ਕਰਨ ਦੀ ਵਾਰਦਾਤ ਨੂੰ 12 ਘੰਟੇ ‘ਚ ਕੀਤਾ ਟਰੇਸ

ਅਬੋਹਰ/ਫਾਜ਼ਿਲਕਾ, 6 ਮਾਰਚ 2024: ਗੋਰਵ ਯਾਦਵ, ਆਈ.ਪੀ.ਐਸ, ਮਾਨਯੋਗ ਡੀ.ਜੀ.ਪੀ ਸਾਹਿਬ ਪੰਜਾਬ ਤੇ ਰਣਜੀਤ ਸਿੰਘ, ਆਈ.ਪੀ.ਐਸ, ਡੀ.ਆਈ.ਜੀ ਫਿਰੋਜਪੁਰ ਰੇਂਜ ਫਿਰੋਜਪੁਰ ਵੱਲੋ ਲੁੱਟਾ ਖੋਹਾਂ ਦੀਆ ਵਾਰਦਾਤਾਂ ਕਰਨ ਵਾਲਿਆ ਦੇ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਅਤੇ ਵਰਿੰਦਰ ਸਿੰਘ ਬਰਾੜ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਤੇ ਕਰਨਵੀਰ ਸਿੰਘ, ਪੀ.ਪੀ.ਐਸ, ਕਪਤਾਨ ਪੁਲਿਸ (ਆਪ੍ਰੇਸ਼ਨ) ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾ ਮੁਤਾਬਕ ਅਰੁਨ ਮੁੰਡਨ, ਪੀ.ਪੀ.ਐਸ, ਉਪ ਕਪਤਾਨ ਪੁਲਿਸ ਅਬੋਹਰ (Abohar) ਤੇ ਸੁਖਵਿੰਦਰ ਸਿੰਘ ਬਰਾੜ, ਪੀ.ਪੀ.ਐਸ, ਉਪ ਕਪਤਾਨ ਪੁਲਿਸ ਅਬੋਹਰ (ਦਿਹਾਤੀ) ਦੀ ਅਗਵਾਈ ਹੇਠ ਉਸ ਸਮੇ ਸਫਲਤਾ ਹਾਸਲ ਹੋਈ ਕਿ ਮੁੱਦਈ ਅੰਨਾ ਪੁੱਤਰ ਹਰੀ ਰਾਮ ਵਾਸੀ ਗਲੀ ਨੰਬਰ:-07 ਮੇਨ ਬਜਾਰ ਅਬੋਹਰ ਜੋ ਕਿ ਸੋਨੇ ਦੇ ਸੇਲ ਪਰਚੇਜ ਦਾ ਕੰਮ ਕਰਦਾ ਹੈ।

ਬੀਤੇ ਦਿਨ ਨੂੰ ਸਵੇਰੇ 06:30 ਵਜੇ ਦਿੱਲੀ ਤੋਂ ਸੋਨਾ ਲੈ ਕੇ ਅਬੋਹਰ ਰੇਲਵੇ ਸਟੇਸ਼ਨ ‘ਤੇ ਆਇਆ। ਜਿਸ ਤੋਂ ਬਾਅਦ ਉਹ ਈ-ਰਿਕਸ਼ਾ ਪਰ ਸਵਾਰ ਹੋ ਕੇ ਦੁਕਾਨ ‘ਤੇ ਜਾ ਰਿਹਾ ਸੀ ਤਾਂ ਜਦੋਂ ਉਹ ਰੇਲਵੇ ਸ਼ਟੇਸਨ ਤੋਂ ਕਰੀਬ 01 ਕਿੱਲੋਮੀਟਰ ਦੂਰ ਗਿਆ ਤਾਂ ਇੱਕ ਏਸੈਂਟ ਕਾਰ ਨੰ:-DL-3CAQ-9147 ਵਿੱਚ ਆਏ ਨੌਜਵਾਨਾਂ ਨੇ ਉਸ ਨੂੰ ਤੇਜ਼ਧਾਰ ਹਥਿਆਰ ਦੀ ਨੋਕ ‘ਤੇ ਈ ਰਿਕਸ਼ਾ ਤੋਤੋਂ ਹੇਠਾਂ ਉਤਾਰ ਕੇ ਆਪਣੇ ਗੱਡੀ ਵਿੱਚ ਸੁੱਟ ਲਿਆ ਤੇ ਉਸ ਨੂੰ ਅਗਵਾ ਕਰਕੇ ਉੱਥੋ ਲੈ ਗਏ ਤੇ ਉਸ ਦਾ ਮੋਬਾਇਲ ਫੋਨ ਬਾਹਰ ਸੁੱਟ ਦਿੱਤਾ।

ਜਦੋਂ ਉਸ ਨੂੰ ਪਿੰਡ ਗੋਬਿੰਦਗੜ ਤੋ ਅੱਗੇ ਨਹਿਰ ਦੀ ਪਟੜੀ ਪਰ ਲੈ ਕੇ ਪਹੁੰਚੇ ਤਾਂ ਉਸ ਦੇ ਲੱਕ ਨਾਲ ਬੰਨਿਆ ਕੈਰੀ ਬੈਗ ਨੂੰ ਖੋਹ ਲਿਆ। (ਜਿਸ ਵਿੱਚ 01 ਕਿੱਲੋ 48 ਗ੍ਰਾਮ 700 ਮਿਲੀ ਗ੍ਰਾਮ ਸੋਨਾ ਸਮੇਤ 2 ਪਾਰਸਲ ਸੋਨਾ ਸੀ)। ਜਿਸ ਤੋ ਬਾਅਦ ਮੁੱਦਈ ਅੰਨਾ ਉਕਤ ਨੂੰ ਉੱਥੇ ਸੁੱਟ ਕੇ ਫਰਾਰ ਹੋ ਗਏ। ਜਿਸ ਤੋ ਬਾਅਦ ਇਤਲਾਹ ਥਾਣਾ ਮਿਲਣ ‘ਤੇ ਅੰਨਾ ਉਕਤ ਦੇ ਬਿਆਨ ਪਰ ਮੁੱਕਦਮਾ ਨੰਬਰ 38 ਮਿਤੀ 05-03-2024 ਅ/ਧ 365,392,506 ਭ:ਦ ਥਾਣਾ ਸਿਟੀ 1 ਅਬੋਹਰ ਬਰਖਿਲਾਫ:-ਜਸ਼ਨਪ੍ਰੀਤ ਸਿੰਘ ਉਰਫ ਜਸ਼ਨ ਪੁੱਤਰ ਪਰਮਿੰਦਰ ਸਿੰਘ ਉਰਫ ਟੀਟੂ ਵਾਸੀ ਸੀਡ ਫਾਰਮ ਅਬੋਹਰ, ਭਰਤ ਕੁਮਾਰ ਪੁੱਤਰ ਪ੍ਰੇਮ ਕੁਮਾਰ ਉਰਫ ਜਹਾਜ ਵਾਸੀ ਗਲੀ ਨੰ:-03 ਸੰਤ ਨਗਰ ਅਬੋਹਰ, ਚਰਨਜੀਤ ਸਿੰਘ ਉਰਫ ਚੰਨੂ ਪੁੱਤਰ ਜਰਨੈਲ ਸਿੰਘ ਵਾਸੀ ਗਲੀ ਨੰ:-05 ਜੰਮੂ ਬਸਤੀ ਅਬੋਹਰ, ਕਮਲ ਕੁਮਾਰ ਉਰਫ ਸ਼ਿਵਾ ਪੁੱਤਰ ਪ੍ਰੇਮ ਕੁਮਾਰ ਵਾਸੀ ਗਲੀ ਨੰ:-03 ਸੰਤ ਨਗਰ ਅਬੋਹਰ ਅਤੇ ਸੰਨੀ ਸੋਨੀ ਪੁੱਤਰ ਸੁਰੇਸ਼ ਕੁਮਾਰ ਵਾਸੀ ਵੱਡੀ ਪੋੜੀ ਗਲੀ ਨੰ:-21 ਨਵੀ ਅਬਾਦੀ ਅਬੋਹਰ ਦਰਜ ਰਜਿਸਟਰ ਕੀਤਾ ਗਿਆ ਸੀ।

ਜਿਸ ਤੋਂ ਬਾਅਦ ਉਕਤ ਮੁੱਕਦਮੇ ਦੇ ਉਕਤ ਮੁਲਜ਼ਮਾਂ ਨੂੰ ਫੜਣ ਲਈ ਮੁੱਖ ਅਫਸਰ ਥਾਂਣਾ ਸਿਟੀ 1-2 ਅਬੋਹਰ ਅਤੇ ਇੰਚ: ਸੀ.ਆਈ.ਏ ਸਟਾਫ ਫਾਜਿਲਕਾ ਤੇ ਅਬੋਹਰ  (Abohar) ਦੀਆ ਵੱਖ-ਵੱਖ ਟੀਮਾਂ ਬਣਾਈਆਂ ਗਈਆ ਸਨ। ਸੋਰਸ ਅਤੇ ਟੈਕਨੀਕਲ ਤਫਤੀਸ਼ ਰਾਹੀ ਮਿਤੀ 05-03-2024 ਨੂੰ ਉਕਤਾਨ ਵਿਅਕਤੀਆਂ ਨੂੰ ਜਾਬਤੇ ਅਨੁਸਾਰ ਗ੍ਰਿਫਤਾਰ ਕਰਕੇ ਉਨਾ ਪਾਸੋਂ ਵਾਰਦਾਤ ਸਮੇਂ ਵਰਤੀ ਗਈ ਕਾਰ, ਤੇਜ਼ਧਾਰ ਹਥਿਆਰ ਅਤੇ ਖੋਹਸ਼ੁਦਾ ਸੋਨਾ ਨੂੰ ਬਰਾਮਦ ਕੀਤਾ ਗਿਆ। ਮੁੱਕਦਮਾ ਦੀ ਤਫਤੀਸ਼ ਜਾਰੀ ਹੈ। ਇੰਨਾ ਦੋਸ਼ੀਆਨ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।

Scroll to Top