ਚੰਡੀਗੜ੍ਹ, 2 ਮਾਰਚ 2024: ਸਾਬਕਾ ਕ੍ਰਿਕਟਰ ਅਤੇ ਭਾਜਪਾ ਦੇ ਲੋਕ ਸਭਾ ਮੈਂਬਰ ਗੌਤਮ ਗੰਭੀਰ (Gautam Gambhir) ਨੇ ਸਿਆਸਤ ਛੱਡਣ ਦੀ ਗੱਲ ਆਖੀ ਹੈ | ਅੱਜ ਦਿੱਲੀ ਪੂਰਬੀ ਤੋਂ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਸੋਸ਼ਲ ਮੀਡੀਆ ‘ਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਸਿਆਸੀ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਦੀ ਗੱਲ ਕੀਤੀ ਹੈ ।
ਇਸ ਤੋਂ ਬਾਅਦ ਦੁਪਹਿਰ ਬਾਅਦ ਹਜ਼ਾਰੀਬਾਗ (ਝਾਰਖੰਡ) ਦੇ ਸੰਸਦ ਮੈਂਬਰ ਜਯੰਤ ਸਿਨਹਾ ਨੇ ਵੀ ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਸਿਆਸੀ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਦੀ ਬੇਨਤੀ ਕੀਤੀ। ਜਯੰਤ ਸਿਨਹਾ ਨੂੰ ਫਰਵਰੀ ਵਿੱਚ ਸਰਵੋਤਮ ਸੰਸਦ ਮੈਂਬਰ ਦਾ ਪੁਰਸਕਾਰ ਦਿੱਤਾ ਗਿਆ ਸੀ। ਜਯੰਤ ਯਸ਼ਵੰਤ ਸਿਨਹਾ ਦੇ ਪੁੱਤਰ ਹਨ, ਜੋ ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਮੰਤਰੀ ਸਨ।
ਗੰਭੀਰ (Gautam Gambhir) ਨੇ ਭਾਜਪਾ ਪ੍ਰਧਾਨ ਜੇਪੀ ਨੱਡਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਟੈਗ ਕੀਤਾ ਹੈ। ਉਨ੍ਹਾਂ ਨੇ ਜੇਪੀ ਨੱਡਾ ਨੂੰ ਸਿਆਸੀ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਦੀ ਬੇਨਤੀ ਕੀਤੀ।
ਗੰਭੀਰ ਨੇ ਸਿਆਸੀ ਜ਼ਿੰਮੇਵਾਰੀਆਂ ਛੱਡਣ ਦਾ ਕਾਰਨ ਵੀ ਦੱਸਿਆ, ਨ੍ਹਾ ਨੇ ਲਿਖਿਆ- ਹੁਣ ਉਹ ਕ੍ਰਿਕਟ ਨਾਲ ਜੁੜੇ ਆਪਣੇ ਵਾਅਦੇ ਪੂਰੇ ਕਰਨਾ ਚਾਹੁੰਦੇ ਹਨ। ਗੌਤਮ ਗੰਭੀਰ ਨੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦਾ ਵੀ ਧੰਨਵਾਦ ਕੀਤਾ ਹੈ ।
ਜਿਕਰਯੋਗ ਹੈ ਕਿ ਗੌਤਮ ਗੰਭੀਰ 22 ਮਾਰਚ 2019 ਨੂੰ ਭਾਜਪਾ ਵਿੱਚ ਸ਼ਾਮਲ ਹੋਏ ਸਨ। ਭਾਜਪਾ ਨੇ ਉਸ ਨੂੰ ਦੋ ਮਹੀਨੇ ਬਾਅਦ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪੂਰਬੀ ਦਿੱਲੀ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ। ਗੰਭੀਰ ਨੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਆਤਿਸ਼ੀ ਅਤੇ ਕਾਂਗਰਸ ਦੇ ਅਰਵਿੰਦਰ ਸਿੰਘ ਲਵਲੀ ਨੂੰ 6 ਲੱਖ 95 ਹਜ਼ਾਰ 109 ਵੋਟਾਂ ਨਾਲ ਹਰਾਇਆ ਸੀ। ਮਹੇਸ਼ ਗਿਰੀ ਦੀ ਜਗ੍ਹਾ ਗੰਭੀਰ ਨੂੰ ਟਿਕਟ ਦਿੱਤੀ ਗਈ ਸੀ।