ਚੰਡੀਗੜ੍ਹ, 01 ਮਾਰਚ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾਂ ਦੌਰੇ ‘ਤੇ 1 ਮਾਰਚ ਸ਼ੁੱਕਰਵਾਰ ਦੁਪਹਿਰ ਨੂੰ ਪੱਛਮੀ ਬੰਗਾਲ (West Bengal) ਪਹੁੰਚੇ। ਇੱਥੇ ਹੁਗਲੀ ਦੇ ਆਰਾਮਬਾਗ ‘ਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਮੈਨੂੰ ਦੁਸ਼ਮਣ ਨੰਬਰ-1 ਮੰਨਦੀ ਹੈ। ਅੱਜ ਬੰਗਾਲ ਦੇ ਲੋਕ ਮੁੱਖ ਮੰਤਰੀ ਦੀਦੀ ਨੂੰ ਪੁੱਛ ਰਹੇ ਹਨ ਕਿ ਉਸ ਲਈ ਕੁਝ ਲੋਕਾਂ ਦੀਆਂ ਵੋਟਾਂ ਤੁਹਾਡੇ ਲਈ ਸੰਦੇਸ਼ਖਲੀ ਦੇ ਪੀੜਤਾਂ ਨਾਲੋਂ ਵੱਧ ਹੋ ਗਈਆਂ ਹਨ।
ਉਨ੍ਹਾਂ ਕਿਹਾ ਕਿ ਸਾਡੇ ਆਗੂਆਂ ਨੂੰ ਲਾਠੀਚਾਰਜ ਅਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਫਿਰ ਕਿਤੇ ਬੰਗਾਲ ਪੁਲਿਸ ਨੂੰ ਤੁਹਾਡੀ ਤਾਕਤ ਅੱਗੇ ਝੁਕਣਾ ਪਿਆ ਅਤੇ ਉਸ ਸ਼ੇਖ ਸ਼ਾਹਜਹਾਂ ਨੂੰ ਗ੍ਰਿਫਤਾਰ ਕਰਨਾ ਪਿਆ। ਪੀਐੱਮ ਨੇ ਕਿਹਾ ਕਿ ਉਹ ਕਰੀਬ ਦੋ ਮਹੀਨੇ ਤੱਕ ਫਰਾਰ ਰਿਹਾ। ਕੋਈ ਜ਼ਰੂਰ ਹੈ ਜੋ ਉਸਨੂੰ ਬਚਾ ਰਿਹਾ ਹੈ। ਕੀ ਤੁਸੀਂ ਅਜਿਹੀ TMC ਨੂੰ ਮੁਆਫ਼ ਕਰੋਗੇ? ਇੱਥੇ ਮਾਵਾਂ-ਭੈਣਾਂ ਨਾਲ ਜੋ ਹੋਇਆ ਅਸੀਂ ਉਸ ਦਾ ਬਦਲਾ ਲਵਾਂਗੇ। ਹਰ ਸੱਟ ਦਾ ਜਵਾਬ ਵੋਟ ਨਾਲ ਦੇਣਾ ਪਵੇਗਾ।
ਦਰਅਸਲ ਪੱਛਮੀ ਬੰਗਾਲ (West Bengal) ਦੇ ਉੱਤਰੀ 24 ਪਰਗਨਾ ਜ਼ਿਲੇ ਦੇ ਸੰਦੇਸ਼ਖਲੀ ‘ਚ ਬੀਬੀਆਂ ਨੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਆਗੂ ਸ਼ੇਖ ਸ਼ਾਹਜਹਾਂ ਅਤੇ ਉਸ ਦੇ ਸਾਥੀਆਂ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਲੋਕਾਂ ਦਾ ਦਾਅਵਾ ਹੈ ਕਿ ਸ਼ਾਹਜਹਾਂ ਨੇ ਲੋਕਾਂ ਦੀ ਜ਼ਮੀਨ ਜ਼ਬਰਦਸਤੀ ਹੜੱਪ ਲਈ ਹੈ। ਇਸ ਕਾਰਨ ਉਥੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਹਾਈਕੋਰਟ ਦੀ ਫਟਕਾਰ ‘ਤੇ 29 ਫਰਵਰੀ ਨੂੰ ਪੁਲਿਸ ਨੇ 55 ਦਿਨਾਂ ਬਾਅਦ ਸ਼ੇਖ ਸ਼ਾਹਜਹਾਂ ਨੂੰ ਗ੍ਰਿਫਤਾਰ ਕਰ ਲਿਆ।