ਚੰਡੀਗੜ੍ਹ, 27 ਫਰਵਰੀ 2024: ਹਰਿਆਣਾ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਅਨਿਲ ਵਿਜ (Anil Vij) ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਸਪੈਸ਼ਲਿਸਟ ਕਾਡਰ ਬਣਾਉਣ ਜਾ ਰਹੀ ਹੈ ਅਤੇ ਇਸ ‘ਤੇ ਸਿਧਾਂਤਿਕ ਤੌਰ ‘ਤੇ ਸਹਿਮਤੀ ਦੇ ਦਿੱਤੀ ਗਈ ਹੈ। ਇਸ ਸਬੰਧ ਵਿਚ ਫਾਇਲ ਵਿੱਤ ਵਿਭਾਗ ਦੇ ਕੋਲ ਹੈ ਅਤੇ ਜਿਵੇਂ ਹੀ ਇਸ ਬਾਰੇ ਵਿਚ ਮਨਜ਼ੂਰੀ ਮਿਲੇਗੀ ਤਾਂ ਸਪੈਸ਼ਲਿਸਟ ਕਾਡਰ ਅਤੇ ਐਮਬੀਬੀਐਸ ਕਾਡਰ ਦੀ ਵੱਖ-ਵੱਖ ਖਾਲੀ ਅਹੁਦਿਆਂ ਨੂੰ ਭਰਿਆ ਜਾਵੇਗਾ |
ਉਨ੍ਹਾਂ (Anil Vij) ਨੇ ਕਿਹਾ ਕਿ ਰਾਜ ਵਿਚ ਪਹਿਲੀ ਵਾਰ ਡਾਕਟਰਾਂ ਦੀ ਲਿਯੁਕਤੀ ਵੱਡੇ ਪੱਧਰ ‘ਤੇ ਕੀਤੀ ਗਈ ਹੈ ਜਿਸ ਦੇ ਤਹਿਤ ਸਾਲ 2022 ਵਿਚ 1252 ਡਾਕਟਰਾਂ ਦੀ ਭਰਤੀ ਲਈ ਇਸ਼ਤਿਹਾਰ ਕੱਢਿਆ ਗਿਆ ਸੀ ਅਤੇ 990 ਮੈਡੀਕਲ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ। ਵਿਜ ਨੇ ਕਿਹਾ ਕਿ ਇਹ ਠੀਕ ਗੱਲ ਹੈ ਕਿ ਰਾਜ ਵਿਚ ਡਾਕਟਰਾਂ ਦੀ ਕਮੀ ਹੈ ਅਤੇ ਸਰਕਾਰ ਪੂਰਾ ਯਤਨ ਕਰ ਰਹੀ ਹੈ ਕਿ ਮਾਨਦੰਡਾਂ ਅਨੁਸਾਰ ਡਾਕਟਰਾਂ ਦੀ ਭਰਤੀ ਹੋਵੇ।
ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਸਾਲ 2017-18 ਵਿਚ 662 ਡਾਕਟਰਾਂ ਦੀ ਭਰਤੀ ਕੱਢੀ ਗਈ ਸੀ। ਜਿਨ੍ਹਾਂ ਵਿੱਚੋਂ 554 ਡਾਕਟਰਾਂ ਨੂੰ ਨਿਯੁਕਤ ਕੀਤਾ ਗਿਆ ਹੈ। ਇਸੀ ਤਰ੍ਹਾ, ਸਾਲ 2020 ਵਿਚ 954 ਡਾਕਟਰਾਂ ਨੂੰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਸਾਲ 2022 ਵਿਚ 1252 ਡਾਕਟਰਾਂ ਦੀ ਖਾਲੀ ਅਹੁਦਿਆਂ ਦੇ ਵਿਰੁੱਧ 990 ਮੈਡੀਕਲ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ।
ਵਿਜ ਨੇ ਕਿਹਾ ਕਿ ਭਰਤੀਆਂ ਦੀ ਪ੍ਰਕ੍ਰਿਆ ਲਗਾਤਾਰ ਚੱਲਦੀ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿਚ ਸੂਬੇ ਵਿਚ 5522 ਡਾਕਟਰਾਂ ਦੇ ਕੁੱਲ ਮਨਜ਼ੂਰ ਅਹੁਦੇ ਹਨ, ਜਿਨ੍ਹਾਂ ਵਿੱਚੋਂ 4016 ਡਾਕਟਰ ਦੇ ਅਹੁਦੇ ਭਰੇ ਹੋਏ ਹਨ ਅਤੇ ਮੌਜੂਦਾ ਵਿਚ 1506 ਖਾਲੀ ਅਹੁਦੇ ਹਨ। ਉਨ੍ਹਾਂ ਨੇ ਕਿਹਾ ਕਿ ਡਾਕਟਰ ਕਈ ਵਾਰ ਨੌਕਰੀ ਛੱਡਕੇ ਚਲੇ ਜਾਂਦੇ ਹਨ ਅਤੇ ਅਹੁਦੇ ਖਾਲੀ ਹੋ ਜਾਂਦੇ ਹਨ। ਪਰ ਮੌਜੂਦਾ ਸੂਬਾ ਸਰਕਾਰ ਸਪੈਸ਼ਲਿਸਟ ਕਾਡਰ ਬਣਾਉਣ ਜਾ ਰਹੀ ਹੈ ਅਤੇ ਅਸੀਂ ਇਸ ‘ਤੇ ਸਿਧਾਂਤਿਕ ਤੌਰ ‘ਤੇ ਇਸ ‘ਤੇ ਸਹਿਮਤੀ ਦੇ ਦਿੱਤੀ ਹੈ।