ਚੰਡੀਗੜ੍ਹ, 17 ਫਰਵਰੀ 2024: ਭਾਰਤ ਅਤੇ ਇੰਗਲੈਂਡ (England) ਵਿਚਾਲੇ ਤੀਜੇ ਟੈਸਟ ਦਾ ਅੱਜ ਤੀਜਾ ਦਿਨ ਹੈ। ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ‘ਚ 445 ਦੌੜਾਂ ਬਣਾਈਆਂ ਸਨ। ਜਵਾਬ ‘ਚ ਇੰਗਲੈਂਡ ਦੀ ਪਹਿਲੀ ਪਾਰੀ 319 ਦੌੜਾਂ ‘ਤੇ ਸਿਮਟ ਗਈ। ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 445 ਦੌੜਾਂ ਬਣਾਈਆਂ ਸਨ। ਇਸ ਸੰਦਰਭ ‘ਚ ਭਾਰਤੀ ਟੀਮ ਦੂਜੀ ਪਾਰੀ ‘ਚ 126 ਦੌੜਾਂ ਦੀ ਬੜ੍ਹਤ ਨਾਲ ਬੱਲੇਬਾਜ਼ੀ ਕਰਨ ਉਤਰੇਗੀ।
ਅੱਜ ਇੰਗਲੈਂਡ (England) ਨੇ ਦੋ ਵਿਕਟਾਂ ‘ਤੇ 207 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ 112 ਦੌੜਾਂ ਬਣਾਉਣ ‘ਚ ਬਾਕੀ ਅੱਠ ਵਿਕਟਾਂ ਗੁਆ ਦਿੱਤੀਆਂ। ਅਸ਼ਵਿਨ ਤੋਂ ਬਿਨਾਂ ਆਈ ਭਾਰਤੀ ਟੀਮ ਦੇ ਬਾਕੀ ਗੇਂਦਬਾਜ਼ਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੀ ਗੈਰ-ਹਾਜ਼ਰੀ ਨਹੀਂ ਲੱਗਣ ਦਿੱਤੀ। ਇੰਗਲੈਂਡ ਦੀ ਪੂਰੀ ਟੀਮ ਸਿਰਫ਼ ਦੋ ਸੈਸ਼ਨਾਂ ਵਿੱਚ ਹੀ ਬਾਹਰ ਹੋ ਗਈ। ਸ਼ੁੱਕਰਵਾਰ ਨੂੰ ਜਦੋਂ ਬੇਨ ਡਕੇਟ ਅਤੇ ਜੋ ਰੂਟ ਬੱਲੇਬਾਜ਼ੀ ਕਰ ਰਹੇ ਸਨ ਤਾਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਇੰਗਲਿਸ਼ ਟੀਮ ਇੰਨੇ ਘੱਟ ਸਕੋਰ ‘ਤੇ ਆਲ ਆਊਟ ਹੋ ਜਾਵੇਗੀ। ਹਾਲਾਂਕਿ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।