Jawaharlal Nehru Stadium

ਦਿੱਲੀ: ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਪੰਡਾਲ ਡਿੱਗਿਆ, ਕਈਂ ਜਣਿਆ ਦੇ ਦਬੇ ਹੋਣ ਦਾ ਖਦਸ਼ਾ

ਚੰਡੀਗ੍ਹੜ, 17 ਫਰਵਰੀ 2024: ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ (Jawaharlal Nehru Stadium) ਦੇ ਗੇਟ ਨੰਬਰ ਦੋ ਨੇੜੇ ਇੱਕ ਪੰਡਾਲ ਡਿੱਗ ਗਿਆ ਹੈ, ਜਿਸ ਵਿੱਚ ਕਈ ਜਣਿਆ ਦੇ ਦਬੇ ਹੋਣ ਦਾ ਖਦਸ਼ਾ ਹੈ। ਬਚਾਅ ਲਈ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ।

ਜਾਣਕਾਰੀ ਮੁਤਾਬਕ ਜਵਾਹਰ ਲਾਲ ਨਹਿਰੂ ਸਟੇਡੀਅਮ (Jawaharlal Nehru Stadium) ਦੇ ਐਂਟਰੀ ਗੇਟ ਨੰਬਰ-2 ‘ਤੇ ਇਕ ਪੰਡਾਲ ਢਹਿ ਗਿਆ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਗੇਟ ਨੰਬਰ 2 ਨੇੜੇ ਲਾਅਨ ਵਿੱਚ ਕੰਮ ਚੱਲ ਰਿਹਾ ਹੈ, ਜਿੱਥੇ ਉਸਾਰੀ ਦੌਰਾਨ ਇੱਕ ਹਿੱਸਾ ਡਿੱਗ ਗਿਆ ਹੈ। ਫਿਲਹਾਲ ਪੁਲਿਸ ਅਤੇ ਫਾਇਰ ਵਿਭਾਗ ਵੱਲੋਂ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਹਾਦਸੇ ਦੀ ਸੂਚਨਾ ਪੁਲਿਸ ਅਤੇ ਹੋਰ ਟੀਮਾਂ ਨੂੰ ਕਰੀਬ 11.35 ਵਜੇ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਅਤੇ ਫਾਇਰ ਬ੍ਰਿਗੇਡ ਤੁਰੰਤ ਬਚਾਅ ਲਈ ਮੌਕੇ ‘ਤੇ ਪਹੁੰਚ ਗਏ।

Scroll to Top