Abohar Orange mandi

ਪੰਜਾਬ ਸਰਕਾਰ ਵੱਲੋਂ ਪੰਜਾਬ ਐਗਰੋ ਰਾਹੀਂ ਅਬੋਹਰ ਕਿਨੂੰ ਮੰਡੀ ਤੋਂ ਫਲਾਂ ਦੀ ਖਰੀਦ ਸ਼ੁਰੂ

ਅਬੋਹਰ 14 ਫਰਵਰੀ 2024: ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਐਗਰੋ ਰਾਹੀਂ ਅਬੋਹਰ ਕਿਨੂੰ ਮੰਡੀ (Abohar Orange mandi) ਤੋਂ ਕਿੰਨੂ ਦੀ ਖਰੀਦ ਬੀਤੀ ਸ਼ਾਮ ਸ਼ੁਰੂ ਕਰ ਦਿੱਤੀ ਗਈ। ਇਸ ਨਾਲ ਜ਼ਿਲ੍ਹੇ ਦੇ ਕਿੰਨੂ ਉਤਪਾਦਕ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ ।

ਜਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਕਿਨੂੰ ਉਤਪਾਦਕ ਕਿਸਾਨ ਪੰਜਾਬ ਐਗਰੋ ਦੀ ਖਰੀਦ ਸ਼ੁਰੂ ਕਰਨ ਦੀ ਮੰਗ ਕਰ ਰਹੇ ਸਨ ਜਿਸ ਨੂੰ ਪ੍ਰਵਾਨ ਕਰਦਿਆਂ ਸਰਕਾਰ ਨੇ ਪੰਜਾਬ ਐਗਰੋ ਜੂਸ ਫੈਕਟਰੀ ਨੂੰ ਹਦਾਇਤ ਕੀਤੀ ਅਤੇ ਉਹਨਾਂ ਵੱਲੋਂ ਬੀਤੀ ਸ਼ਾਮ ਅਬੋਹਰ ਦੀ ਕਿੰਨੂੰ ਮੰਡੀ (Abohar Orange mandi) ਤੋਂ ਕਿਨੂੰ ਦੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਹੈ।

ਇਸ ਤੋਂ ਬਿਨਾਂ ਪੰਜਾਬ ਸਰਕਾਰ ਵੱਲੋਂ ਮਿਡ ਡੇ ਮੀਲ ਵਿੱਚ ਵੀ ਕਿੰਨੂੰ ਦੇਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ । ਸਰਕਾਰ ਦੇ ਇਹਨਾਂ ਉਪਰਾਲਿਆਂ ਨਾਲ ਕਿਸਾਨਾਂ ਨੂੰ ਕਿੰਨੂ ਦਾ ਉਚਿਤ ਭਾਅ ਮਿਲ ਸਕੇਗਾ । ਇਸ ਲਈ ਕਿਸਾਨ ਪੰਜਾਬ ਐਗਰੋ ਦੇ ਇਸ ਫੈਸਲੇ ਦੀ ਸਲਾਘਾ ਕਰਦੇ ਵੀ ਵਿਖਾਈ ਦਿੱਤੇ ।

ਪਿੰਡ ਤੂਤ ਵਾਲਾ ਦੇ ਕਿਸਾਨ ਦਲੀਪ ਸਿੰਘ ਜਿਸ ਕੋਲ ਡੇਢ ਏਕੜ ਕਿੰਨੂ ਦਾ ਬਾਗ ਹੈ ਦੀ ਫਸਲ ਬੀਤੀ ਰਾਤ ਪੰਜਾਬ ਐਗਰੋ ਨੇ ਖਰੀਦੀ ਤਾਂ ਉਹ ਕਿਸਾਨ ਪੰਜਾਬ ਐਗਰੋ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਦਿਖਾਈ ਦਿੱਤਾ ਅਤੇ ਉਸਨੇ ਕਿਹਾ ਕਿ ਜੇਕਰ ਪੰਜਾਬ ਐਗਰੋ ਉਸਦਾ ਇਹ ਫਲ ਨਾ ਖਰੀਦਦੀ ਤਾਂ ਉਸਨੂੰ ਪ੍ਰਾਈਵੇਟ ਵਪਾਰੀਆਂ ਨੇ ਇਹ ਭਾਅ ਨਹੀਂ ਦੇਣਾ ਸੀ ਅਤੇ ਉਸਨੂੰ ਮਿੱਟੀ ਦੇ ਭਾਅ ਆਪਣਾ ਕਿਨੂੰ ਵੇਚਣਾ ਪੈਣਾ ਸੀ। ਇਸੇ ਤਰ੍ਹਾਂ ਹੋਰ ਅਨੇਕਾਂ ਕਿਸਾਨ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਦਿਖਾਈ ਦਿੱਤੇ।

ਜਿਕਰ ਯੋਗ ਹੈ ਕਿ ਇਸ ਵਾਰ ਕਿੰਨੂ ਦੀ ਬੰਪਰ ਫਸਲ ਹੈ ਜਿਸ ਕਾਰਨ ਕਿਸਾਨਾਂ ਨੂੰ ਘੱਟ ਪਾ ਮਿਲ ਰਿਹਾ ਸੀ ਪਰ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਮੰਗ ਅਨੁਸਾਰ ਪੰਜਾਬ ਐਗਰੋ ਰਾਹੀਂ ਖਰੀਦ ਸ਼ੁਰੂ ਕਰਵਾ ਕੇ ਅਤੇ ਮਿਡ ਡੇ ਮੀਲ ਵਿੱਚ ਕਿਨੂੰ ਦੇਣ ਦੀ ਵਿਵਸਥਾ ਸ਼ੁਰੂ ਕਰਵਾ ਕੇ ਕਿਸਾਨਾਂ ਦੀ ਵੱਡੀ ਮਦਦ ਕੀਤੀ ਹੈ।

Scroll to Top