Retail inflation

Retail inflation: ਜਨਵਰੀ 2024 ‘ਚ ਪ੍ਰਚੂਨ ਮਹਿੰਗਾਈ ਘਟ ਕੇ 5.1% ‘ਤੇ ਪਹੁੰਚੀ

ਚੰਡੀਗੜ੍ਹ, 12 ਫਰਵਰੀ 2024: ਜਨਵਰੀ 2024 ਵਿੱਚ ਪ੍ਰਚੂਨ ਮਹਿੰਗਾਈ (Retail inflation) ਘਟ ਕੇ 5.1% ‘ਤੇ ਆ ਗਈ ਹੈ। ਇਹ ਪਿਛਲੇ ਤਿੰਨ ਮਹੀਨਿਆਂ ਦਾ ਸਭ ਤੋਂ ਹੇਠਲਾ ਪੱਧਰ ਹੈ। ਦਸੰਬਰ ਮਹੀਨੇ ਵਿਚ ਪ੍ਰਚੂਨ ਮਹਿੰਗਾਈ ਦਰ 5.69% ਸੀ। ਦਸੰਬਰ 2023 ਵਿੱਚ ਪ੍ਰਚੂਨ ਮਹਿੰਗਾਈ ਅਧਾਰਤ ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) 5.69% ਸੀ। ਪਿਛਲੇ ਸਾਲ ਜਨਵਰੀ 2023 ਵਿੱਚ ਇਹ ਅੰਕੜਾ 6.52% ਸੀ। ਪ੍ਰਚੂਨ ਮਹਿੰਗਾਈ ਅਗਸਤ 2023 ਵਿੱਚ 6.83% ਦੇ ਉੱਚੇ ਪੱਧਰ ‘ਤੇ ਪਹੁੰਚ ਗਈ ਸੀ।

ਨੈਸ਼ਨਲ ਸਟੈਟਿਸਟੀਕਲ ਆਫਿਸ (ਐੱਨ.ਐੱਸ.ਓ.) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਜਨਵਰੀ 2024 ‘ਚ ਖੁਰਾਕੀ ਵਸਤਾਂ ਦੀ ਮਹਿੰਗਾਈ (Retail inflation) ਦਰ 8.3 ਫੀਸਦੀ ਰਹੀ, ਜਦਕਿ ਪਿਛਲੇ ਮਹੀਨੇ ਇਹ 9.53 ਫੀਸਦੀ ਸੀ। ਭਾਰਤ ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਪ੍ਰਚੂਨ ਮਹਿੰਗਾਈ ਦਰ ਨੂੰ ਚਾਰ ਫੀਸਦੀ (ਦੋਵੇਂ ਪਾਸੇ ਦੋ ਫੀਸਦੀ ਦੇ ਫਰਕ ਨਾਲ) ‘ਤੇ ਰੱਖਣ ਦਾ ਟੀਚਾ ਦਿੱਤਾ ਹੈ।

 

Scroll to Top