ਚੰਡੀਗੜ੍ਹ, 12 ਫਰਵਰੀ 2024: ਸ੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ ਨੇੜੇ ਇੱਕ ਘਰ ਦੀ ਰਸੋਈ ‘ਚ ਐਲਪੀਜੀ ਗੈਸ ਸਿਲੰਡਰ (LPG gas cylinder) ਫਟਣ ਨਾਲ ਇੱਕ ਘਰ ਦੀ ਛੱਤ ਡਿੱਗ ਗਈ । ਇਸ ਹਾਦਸੇ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਮਕਾਨ ਮਾਲਕਣ ਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਘਰਵਾਲਾ ਪ੍ਰਦੀਪ ਸਿੰਘ ਸੋਮਵਾਰ ਸਵੇਰੇ 4 ਵਜੇ ਉੱਠਿਆ ਸੀ। ਜਦੋਂ ਪ੍ਰਦੀਪ ਸਿੰਘ ਨੇ ਗੈਸ ਚੁੱਲ੍ਹਾ ਚਲਾਇਆ ਤਾਂ ਗੈਸ ਸਿਲੰਡਰ (LPG gas cylinder) ਨੂੰ ਅਚਾਨਕ ਅੱਗ ਲੱਗ ਗਈ। ਇਸਤੋਂ ਬਾਅਦ ਸਿਲੰਡਰ ਫਟਣ ਨਾਲ ਘਰ ਦੀ ਛੱਤ ਵੀ ਡਿੱਗ ਗਈ । ਇਸ ਘਟਨਾ ਕਾਰਨ ਉਸ ਦਾ ਕਰੀਬ 8 ਲੱਖ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਉਸ ਨੇ ਰਸੋਈ ਤਿਆਰ ਕਰਵਾਈ ਸੀ।
ਜਨਵਰੀ 19, 2025 4:36 ਪੂਃ ਦੁਃ