ਅੰਮ੍ਰਿਤਸਰ, 07 ਫਰਵਰੀ 2024: ਅੰਮ੍ਰਿਤਸਰ ਦੇ ਰਈਆ ਦੇ ਨੇੜਲੇ ਪਿੰਡ ਚੀਮਾ ਬਾਠ ਦੇ ਇੰਡੋ ਤਿਬਤ ਬਾਰਡਰ ਪੁਲਿਸ ਵਿੱਚ ਤਾਇਨਾਤ ਤਰਸੇਮ ਸਿੰਘ ਦੀ ਅਸਾਮ ਦੇ ਗੁਹਾਟੀ ਵਿਖੇ ਡਿਊਟੀ ਦੌਰਾਨ ਕੂਝ ਦਿਨ ਬੀਮਾਰ ਰਹਿਣ ਉਪਰੰਤ ਸ਼ਹੀਦ ਹੋ ਗਿਆ ਸੀ।ਸ਼ਹੀਦ ਤਰਸੇਮ ਸਿੰਘ ਦੀ ਮ੍ਰਿਤਕ ਦੇਹ ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਚੀਮਾ ਬਾਠ ਵਿਖੇ ਪੁੱਜੀ, ਜਿੱਥੇ ਆਈਟੀਬੀਪੀ ਦੇ ਜਵਾਨਾਂ (ITBP jawan) ਵੱਲੋਂ ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਗਿਆ |
ਮ੍ਰਿਤਕ ਜਵਾਨ ਆਪਣੇ ਪਿੱਛੇ ਘਰਵਾਲੀ ਤੋਂ ਇਲਾਵਾ ਦੋ ਲੜਕੇ ਛੱਡ ਗਿਆ ਹੈ। ਮ੍ਰਿਤਕ ਸ਼ਹੀਦ ਜਵਾਨ (ITBP jawan) ਅਜੇ ਮਹੀਨਾ ਪਹਿਲਾਂ ਛੁੱਟੀ ਕੱਟ ਕੇ ਡਿਊਟੀ ‘ਤੇ ਵਾਪਸ ਪਰਤਿਆ ਸੀ ਕੀ ਇਸੇ ਦੌਰਾਨ ਉਥੇ ਬੀਮਾਰ ਹੋਣ ਚੱਲਦੇ ਚਾਰ ਫਰਵਰੀ ਦੀ ਰਾਤ ਨੂੰ ਆਸਾਮ ਵਿੱਚ ਸ਼ਹੀਦ ਹੋ ਗਿਆ |
ਸਸਕਾਰ ਮੌਕੇ ਸਮੂਹ ਪਿੰਡ ਵਾਸੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਡੀ.ਐਸ.ਪੀ ਬਾਬਾ ਬਕਾਲਾ, ਐਸ.ਐਚ ਓ ਬਿਆਸ ਸਤਨਾਮ ਸਿੰਘ ਅਤੇ ਆਈ.ਟੀ.ਬੀ.ਪੀ ਦੇ ਅਧਿਕਾਰੀਆਂ ਨੇ ਮ੍ਰਿਤਕ ਦੇਹ ਉਪਰ ਫੁੱਲ ਭੇਂਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਆਈ.ਟੀ.ਬੀ ਪੁਲਿਸ ਦੀ ਟੁਕੜੀ ਵਲੋਂ ਹਵਾਈ ਫਾਇਰ ਕਰਕੇ ਮ੍ਰਿਤਕ ਨੂੰ ਸਲਾਮੀ ਦਿੱਤੀ ਗਈ।