ਤਰਨ ਤਾਰਨ, 03 ਫਰਵਰੀ 2024: ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਧੱਤਲ ‘ਚ ਲੁੱਟ (Robbery) ਦੀ ਵਾਰਦਾਤ ਸਾਹਮਣੇ ਆਈ ਹੈ | ਪੀੜਤ ਰਾਜਿੰਦਰ ਨੇ ਦੱਸਿਆ ਕਿ ਪਿੰਡ ਧੱਤਲ ਦੇ ਨੈਸ਼ਨਲ ਹਾਈਵੇ-54 ਤੇ ਰਜਿੰਦਰ ਸਿੰਘ ਫਿਰੋਜ਼ਪੁਰ ਤੋਂ ਰਾਤ ਕਿਸੇ ਕੰਮ ਤੋਂ ਵਾਪਸ ਆ ਰਹੇ ਸੀ ਤਾਂ ਧੱਤਲ ਨੇੜੇ ਇਕ ਕਰੇਟਾ ਕਾਰ ਪਿੱਛੇ ਤੋਂ ਆ ਰਹੀ ਸੀ | ਉਹਨਾ ਵੱਲੋਂ ਲਾਇਟਾ ਦਿੱਤੀਆ, ਪਰ ਅਸੀਂ ਨਹੀ ਰੋਕੀ, ਫਿਰ ਉਨ੍ਹਾਂ ਨੇ ਗੱਡੀ ਦੇ ਅੱਗੇ ਲਗਾ ਕੇ ਪਿਸਤੌਲ ਕੱਢ ਲਈ ਅਤੇ ਗੱਡੀ ਰੋਕਣ ਲਈ ਕਿਹਾ |
ਉਨ੍ਹਾਂ ਦੱਸਿਆ ਕਿ ਗੱਡੀ ‘ਚ ਤਿੰਨ ਨੋਜਵਾਨ ਸਵਾਰ ਸੀ, ਜਿਨ੍ਹਾਂ ਵੱਲੋਂ ਬਰੀਜਾ ਕਾਰ 2019 ਮਾਡਲ , 2 ਸੋਨੇ ਦੀਆ ਮੁੰਦਰੀਆ , 30 ਹਜ਼ਾਰ ਰੁਪਏ, 2 ਮੋਬਾਈਲ ਲੁੱਟ (Robbery) ਕੇ ਲੈ ਗਏ | ਪੀੜਤ ਨੇ ਦੱਸਿਆ ਕਿ ਇਸਤੋਂ ਬਾਅਦ ਅਸੀ ਨੇੜੇ ਇਕ ਹੋਟਲ ਤੇ ਗਏ ਤਾਂ ਥਾਣੇ ਫੋਨ ਕੀਤਾ | ਮੌਕੇ ‘ਤੇ ਥਾਣਾ ਸਰਹਾਲੀ ਦੇ ਐਸ.ਐਚ.ਓ ਪਹੁੰਚੇ ਅਤੇ ਉਨ੍ਹਾਂ ਵੱਲੋਂ ਸੀਸੀਟੀਵੀ ਕੈਮਰਿਆ ਦੀ ਮੱਦਦ ਲੈ ਕੇ ਜਾਂਚ ਸੁਰੂ ਕਰ ਦਿੱਤੀ ਗਈ | ਐੱਸ.ਐਚ.ਓ ਬਲਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਛੇਤੀ ਹੀ ਦੋਸ਼ੀਆ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ |