Gyanvapi case

ਗਿਆਨਵਾਪੀ ਮਾਮਲੇ ‘ਚ ਅਦਾਲਤ ਦਾ ਵੱਡਾ ਫੈਸਲਾ, ਹਿੰਦੂਆਂ ਨੂੰ ਗਿਆਨਵਾਪੀ ਬੇਸਮੈਂਟ ‘ਚ ਪੂਜਾ ਕਰਨ ਦਾ ਮਿਲਿਆ ਅਧਿਕਾਰ

ਚੰਡੀਗੜ੍ਹ, 31 ਜਨਵਰੀ, 2024: ਗਿਆਨਵਾਪੀ ਮਾਮਲੇ (Gyanvapi case) ‘ਚ ਵੱਡਾ ਫੈਸਲਾ ਆਇਆ ਹੈ। ਇਹ ਫੈਸਲਾ ਹਿੰਦੂਆਂ ਦੇ ਹੱਕ ਵਿੱਚ ਦਿੱਤਾ ਗਿਆ ਹੈ। ਫੈਸਲੇ ਮੁਤਾਬਕ ਹਿੰਦੂਆਂ ਨੂੰ ਗਿਆਨਵਾਪੀ ਬੇਸਮੈਂਟ ਵਿੱਚ ਪੂਜਾ ਕਰਨ ਦਾ ਅਧਿਕਾਰ ਮਿਲ ਗਿਆ ਹੈ।ਗਿਆਨਵਾਪੀ ਸਥਿਤ ਵਿਆਸ ਜੀ ਦੀ ਬੇਸਮੈਂਟ ‘ਚ ਪੂਜਾ ਨਾਲ ਸਬੰਧਤ ਅਰਜ਼ੀ ‘ਤੇ ਮੰਗਲਵਾਰ ਨੂੰ ਜ਼ਿਲ੍ਹਾ ਜੱਜ ਡਾ: ਅਜੇ ਕ੍ਰਿਸ਼ਨ ਵਿਸ਼ਵੇਸ਼ ਦੀ ਅਦਾਲਤ ‘ਚ ਦੋਵਾਂ ਧਿਰਾਂ ਦੀਆਂ ਦਲੀਲਾਂ ਪੂਰੀਆਂ ਹੋ ਗਈਆਂ। ਅਦਾਲਤ ਨੇ ਬੁੱਧਵਾਰ ਨੂੰ ਇਸ ਮਾਮਲੇ ‘ਚ ਆਪਣਾ ਆਦੇਸ਼ ਦਿੱਤਾ। ਬੇਸਮੈਂਟ ਵਿੱਚ ਪੂਜਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।

ਇਸ ਮੁੱਦੇ ਬਾਰੇ ਹਿੰਦੂ ਧਿਰ ਦੇ ਵਕੀਲ ਸੁਭਾਸ਼ ਨੰਦਨ ਚਤੁਰਵੇਦੀ ਨੇ ਕਿਹਾ ਕਿ ਅੱਜ ਵਿਆਸ ਜੀ ਦੀ ਬੇਸਮੈਂਟ ਵਿੱਚ ਪੂਜਾ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਅਦਾਲਤ ਨੇ ਜ਼ਿਲ੍ਹਾ ਅਧਿਕਾਰੀ ਨੂੰ ਇੱਕ ਹਫ਼ਤੇ ਦੇ ਅੰਦਰ ਹੁਕਮਾਂ ਦੀ ਪਾਲਣਾ ਕਰਨ ਦੇ ਹੁਕਮ ਦਿੱਤੇ ਹਨ।ਵਕੀਲਾਂ ਦੀ ਬੇਨਤੀ ‘ਤੇ ਅਦਾਲਤ ਨੇ ਨੰਦੀ ਦੇ ਸਾਹਮਣੇ ਬੈਰੀਕੇਡਿੰਗ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਅਜਿਹੇ ‘ਚ ਅਦਾਲਤ ਦੇ ਹੁਕਮਾਂ ਨਾਲ ਹੁਣ ਲੋਕਾਂ ਨੂੰ 1993 ਦੀ ਤਰ੍ਹਾਂ ਬੇਸਮੈਂਟ ‘ਚ ਪੂਜਾ ਕਰਨ ਲਈ ਆਉਣ-ਜਾਣ ਦੀ ਇਜਾਜ਼ਤ ਹੋਵੇਗੀ।

ਮੰਗਲਵਾਰ ਨੂੰ ਅਦਾਲਤ ‘ਚ ਅੰਜੁਮਨ ਇੰਤੇਜਾਮੀਆ ਮਸਜਿਦ ਕਮੇਟੀ ਦੀ ਤਰਫੋਂ ਵਕੀਲ ਮੁਮਤਾਜ਼ ਅਹਿਮਦ ਅਤੇ ਇਖਲਾਕ ਅਹਿਮਦ ਨੇ ਕਿਹਾ ਸੀ ਕਿ ਵਿਆਸ ਜੀ ਦਾ ਬੇਸਮੈਂਟ ਮਸਜਿਦ (Gyanvapi case) ਦਾ ਹਿੱਸਾ ਹੈ। ਉੱਥੇ ਪੂਜਾ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਬੇਸਮੈਂਟ ਵਕਫ਼ ਬੋਰਡ ਦੀ ਜਾਇਦਾਦ ਹੈ। ਇਸ ਲਈ ਉੱਥੇ ਪੂਜਾ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ।

Scroll to Top