ਚੰਡੀਗੜ੍ਹ, 30 ਜਨਵਰੀ 2024: ਕੇਰਲ ਦੀ ਇਕ ਅਦਾਲਤ (Kerala court) ਨੇ ਮੰਗਲਵਾਰ ਨੂੰ ਵੱਡਾ ਫੈਸਲਾ ਸੁਣਾਇਆ ਹੈ। ਪੀ.ਐੱਫ.ਆਈ (PFI) ਦੇ 15 ਕਾਰਕੁਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਹ ਮੌਤ ਦੀ ਸਜ਼ਾ ਭਾਜਪਾ ਆਗੂ ਰਣਜੀਤ ਸ੍ਰੀਨਿਵਾਸਨ ਦੇ ਕਤਲ ਕੇਸ ਵਿੱਚ ਪੀਐਮਆਈ ਵਰਕਰਾਂ ਨੂੰ ਦਿੱਤੀ ਗਈ ਹੈ। ਰਣਜੀਤ ਸ੍ਰੀਨਿਵਾਸਨ ਆਰਐਸਐਸ ਤੋਂ ਭਾਜਪਾ ਵਿੱਚ ਆਏ ਸਨ ਅਤੇ ਪੇਸ਼ੇ ਤੋਂ ਵਕੀਲ ਸਨ।
ਰਣਜੀਤ ਸ਼੍ਰੀਵਾਸਨ ਦਾ 19 ਦਸੰਬਰ 2021 ਨੂੰ ਅਲਪੁੜਾ ਵਿੱਚ ਉਸਦੇ ਆਪਣੇ ਘਰ ਵਿੱਚ ਕਤਲ ਕਰ ਦਿੱਤਾ ਗਿਆ ਸੀ | ਉਸ ਦੀ ਪਤਨੀ, ਮਾਂ ਅਤੇ ਬੱਚੇ ਚੀਕਦੇ ਰਹੇ ਪਰ ਪੀਐਫਆਈ (PFI) ਦੇ ਕਾਤਲਾਂ ਨੂੰ ਕੋਈ ਰਹਿਮ ਨਹੀਂ ਆਇਆ। ਸ਼੍ਰੀਵਾਸਨ ਕੇਰਲਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਓਬੀਸੀ ਮੋਰਚੇ ਦਾ ਸੂਬਾ ਸਕੱਤਰ ਸੀ। ਭਾਜਪਾ ਨੇ ਉਨ੍ਹਾਂ ਨੂੰ ਵਿਧਾਨ ਸਭਾ ਉਮੀਦਵਾਰ ਵੀ ਬਣਾਇਆ ਸੀ। ਰਣਜੀਤ ਸ੍ਰੀਨਿਵਾਸਨ ਕਤਲ ਕੇਸ ਵਿੱਚ ਕੁੱਲ 31 ਮੁਲਜ਼ਮ ਹਨ। ਅਦਾਲਤ ਨੇ ਪਹਿਲੇ 15 ਦੋਸ਼ੀਆਂ ‘ਤੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਪਹਿਲੇ 8 ਦੋਸ਼ੀਆਂ ਨਿਜ਼ਾਮ, ਅਜਮਲ, ਅਨੂਪ, ਮੁਹੰਮਦ ਅਸਲਮ, ਸਲਾਮ ਪੋਨਦ, ਅਬਦੁਲ ਸਲਾਮ, ਸਫਰੂਦੀਨ ਅਤੇ ਮਨਸ਼ਾਦ ਨੂੰ ਕਤਲ ਦਾ ਦੋਸ਼ੀ ਪਾਇਆ ਗਿਆ ਸੀ।
20 ਜਨਵਰੀ ਨੂੰ ਵਧੀਕ ਸੈਸ਼ਨ ਅਦਾਲਤ (Kerala court) ਨੇ ਇਸ ਮਾਮਲੇ ਵਿੱਚ ਸਾਰੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਹ ਸਜ਼ਾ ਮਾਵੇਲੀਕਾਰਾ ਵਧੀਕ ਜ਼ਿਲ੍ਹਾ ਜੱਜ ਵੀਜੀ ਸ਼੍ਰੀਦੇਵੀ ਨੇ ਸੁਣਾਈ। ਇਸਤਗਾਸਾ ਪੱਖ ਮੁਤਾਬਕ ਸ੍ਰੀਨਿਵਾਸਨ ਦੀ ਤਲਵਾਰ ਨਾਲ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ ਗਿਆ ਸੀ । ਰਣਜੀਤ ਦੇ ਕਤਲ ਤੋਂ ਇੱਕ ਰਾਤ ਪਹਿਲਾਂ SDPI ਦੇ ਸੂਬਾ ਸਕੱਤਰ ਕੇ.ਐਸ.ਸ਼ਾਨ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦਾ ਬਦਲਾ ਲੈਣ ਲਈ ਰਣਜੀਤ ਸ੍ਰੀਨਿਵਾਸਨ ਦਾ ਕਤਲ ਕਰ ਦਿੱਤਾ ਗਿਆ ਸੀ।