IND vs ENG

IND vs ENG: ਭਾਰਤ-ਇੰਗਲੈਂਡ ਵਿਚਾਲੇ ਟੈਸਟ ਮੈਚ ਦੇ ਤੀਜ਼ੇ ਦਿਨ ਖੇਡ ਸਮਾਪਤ, ਇੰਗਲੈਂਡ ਨੇ 126 ਦੌੜਾਂ ਦੀ ਲੀਡ ਬਣਾਈ

ਚੰਡੀਗੜ੍ਹ, 27 ਜਨਵਰੀ 2024: (IND vs ENG) ਔਲੀ ਪੋਪ ਦੀ ਨਾਬਾਦ 148 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਦੇ ਦਮ ‘ਤੇ ਇੰਗਲੈਂਡ ਨੇ ਭਾਰਤ ਖਿਲਾਫ ਟੈਸਟ ਸੀਰੀਜ਼ ਦੇ ਪਹਿਲੇ ਮੈਚ ‘ਚ 126 ਦੌੜਾਂ ਦੀ ਲੀਡ ਲੈ ਲਈ ਹੈ। ਟੀਮ ਨੇ ਤੀਜੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਦੂਜੀ ਪਾਰੀ ‘ਚ 6 ਵਿਕਟਾਂ ‘ਤੇ 316 ਦੌੜਾਂ ਬਣਾ ਲਈਆਂ ਹਨ। ਔਲੀ ਪੋਪ 148 ਅਤੇ ਰੇਹਾਨ ਅਹਿਮਦ 16 ਦੌੜਾਂ ਬਣਾ ਕੇ ਨਾਬਾਦ ਰਹੇ। ਪੋਪ ਨੇ ਆਪਣੇ ਟੈਸਟ ਕਰੀਅਰ ਦਾ 5ਵਾਂ ਸੈਂਕੜਾ ਲਗਾਇਆ।

ਇੰਗਲੈਂਡ ਦੀ ਦੂਜੀ ਪਾਰੀ ‘ਚ ਬੇਨ ਡਕੇਟ 47 ਦੌੜਾਂ, ਬੇਨ ਫਾਕਸ 34 ਦੌੜਾਂ, ਜੈਕ ਕਰਾਊਲੀ 31, ਜੌਨੀ ਬੇਅਰਸਟੋ 10, ਬੇਨ ਸਟੋਕਸ 6 ਅਤੇ ਜੋ ਰੂਟ 2 ਦੌੜਾਂ ਬਣਾ ਕੇ ਆਊਟ ਹੋ ਗਏ | ਭਾਰਤ ਵੱਲੋਂ ਰਵੀਚੰਦਰਨ ਅਸ਼ਵਿਨ ਅਤੇ ਜਸਪ੍ਰੀਤ ਬੁਮਰਾਹ ਨੇ 2-2 ਵਿਕਟਾਂ ਲਈਆਂ। ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ ਨੂੰ ਇਕ-ਇਕ ਵਿਕਟ ਮਿਲੀ।

ਭਾਰਤ ਨੇ ਸ਼ਨੀਵਾਰ ਨੂੰ ਹੈਦਰਾਬਾਦ ਵਿੱਚ 421/7 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ ਅਤੇ ਪਹਿਲੀ ਪਾਰੀ ਵਿੱਚ ਸਾਰੀਆਂ ਵਿਕਟਾਂ ਗੁਆ ਕੇ 436 ਦੌੜਾਂ ਬਣਾਈਆਂ। ਟੀਮ ਆਖਰੀ ਤਿੰਨ ਵਿਕਟਾਂ ਗੁਆ ਕੇ 15 ਦੌੜਾਂ ਹੀ ਬਣਾ ਸਕੀ। ਭਾਰਤੀ ਟੀਮ ਨੂੰ ਪਹਿਲੀ ਪਾਰੀ ਵਿੱਚ 190 ਦੌੜਾਂ ਦੀ ਲੀਡ ਮਿਲੀ ਸੀ। ਇੰਗਲੈਂਡ ਦੀ ਟੀਮ ਪਹਿਲੀ ਪਾਰੀ ‘ਚ 246 ਦੌੜਾਂ ‘ਤੇ ਆਲ ਆਊਟ ਹੋ ਗਈ ਸੀ।

Scroll to Top