Navjot Sidhu

ਨਵਜੋਤ ਸਿੰਘ ਸਿੱਧੂ ਕਰਤਾਰਪੁਰ ਸਾਹਿਬ ਵਿਖੇ ਹੋਏ ਰਵਾਨਾ, ਆਖਿਆ- ਅਜੇ ਪੂਰਨ ਤੌਰ ‘ਤੇ ਨਹੀਂ ਖੁੱਲ੍ਹਿਆ ਲਾਂਘਾ

ਚੰਡੀਗੜ੍ਹ, 24 ਜਨਵਰੀ 2024: ਅੱਜ ਸਵੇਰੇ ਕਾਂਗਰਸ ਆਗੂ ਅਤੇ ਸਾਬਕਾ ਮੰਤਰੀ ਅਤੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ (Navjot Singh Sidhu) ਪਾਕਿਸਥਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਲਈ ਰਵਾਨਾ ਹੋਏ ਹਨ | ਉਥੇ ਹੀ ਭਾਰਤ ਵਾਲੇ ਪਾਸੇ ਕਰਤਾਰਪੁਰ ਕੋਰੀਡੋਰ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧ ਨੇ ਕਿਹਾ ਕਿ ਉਹ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ ਜਾ ਰਹੇ ਹਨ |

ਉਨ੍ਹਾਂ (Navjot Singh Sidhu) ਕਿਹਾ ਕਿ ਇਥੇ ਦੋ ਦੇਸ਼ਾ ਦੀ ਗੱਲ ਨਹੀਂ ਹੈ ਅੱਜ ਪੂਰੀ ਦੁਨੀਆ ‘ਚ ਜੰਗ ਵਾਲਾ ਮਾਹੌਲ ਹੈ ਅਤੇ ਇਕ ਸ਼ਾਤੀ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਲੈ ਕੇ ਉਹ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੋ ਇਹ ਲਾਂਘਾ ਖੋਲ੍ਹਿਆ ਹੈ, ਅਜੇ ਹੋਰ ਵਾਧਾ ਕਰਨ ਦੀ ਲੋੜ ਹੈ | ਬਹੁਤ ਸਾਰੇ ਲੋਕ ਵਿਸ਼ੇਸ ਤੌਰ ‘ਤੇ ਬਜ਼ੁਰਗ ਅਤੇ ਹੋਰਨਾਂ ਉਥੇ ਜਾਣ ਦੀ ਇੱਛਾ ਰੱਖਦੇ ਹਨ ਲੇਕਿਨ ਜਾ ਨਹੀਂ ਪਾ ਰਹੇ |

ਉਹਨਾਂ ਨੂੰ ਦਰਸ਼ਨ ਕਰਵਾਉਣ ਲਈ ਜੋ ਅਟਕਲਾਂ ਚਾਹੇ 20 ਡਾਲਰ ਫੀਸ ਹੈ ਜਾਂ ਪਾਸਪੋਰਟ, ਸਰਕਾਰਾਂ ਇਸ ਦੀ ਜ਼ਿੰਮੇਵਾਰੀ ਚੁੱਕਨ ਅਤੇ ਉਹਨਾਂ ਨੂੰ ਦਰਸ਼ਨ ਕਰਵਾਉਣ, ਉਦੋਂ ਇਹ ਲਾਂਘਾ ਪੂਰਨ ਤੌਰ ‘ਤੇ ਖੁੱਲ੍ਹਾ ਲਾਂਘਾ ਹੋਵੇਗਾ | ਉਥੇ ਹੀ ਉਹਨਾਂ ਕਿਹਾ ਕਿ ਵਾਹਗਾ ਰਾਹੀਂ ਭਾਰਤ ਪਾਕਿਸਤਾਨ ਦਾ ਵਪਾਰ ਖੋਲ੍ਹਣਾ ਚਾਹੀਦਾ ਹੈ | ਦੋਵੇ ਪੰਜਾਬ ਅਤੇ ਦੋਵੇ ਮੁਲਕ ਖੁਸ਼ਹਾਲ ਹੋਣਗੇ ਉਹਨਾਂ ਕਿਹਾ ਕਿ ਪੂਰੀ ਦੁਨੀਆ ‘ਚ ਇਕ ਪਿਆਰ ਅਤੇ ਆਪਸੀ ਭਾਈਚਾਰੇ ਦੀ ਲੋੜ ਹੈ |

Scroll to Top