Sukhpal Singh Khaira

ਪੰਜਾਬ ‘ਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗਠਜੋੜ ਦਾ ਕੋਈ ਫਾਇਦਾ ਨਹੀਂ: ਸੁਖਪਾਲ ਸਿੰਘ ਖਹਿਰਾ

ਅੰਮ੍ਰਿਤਸਰ, 20 ਜਨਵਰੀ 2024: ਨਾਭਾ ਜੇਲ੍ਹ ‘ਚੋਂ ਬਾਹਰ ਆਉਣ ਤੋਂ ਬਾਅਦ ਲਗਾਤਾਰ ਹੀ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਸੁਰਖੀਆਂ ਵਿੱਚ ਹਨ ਤੇ ਅੱਜ ਸੁਖਪਾਲ ਸਿੰਘ ਖਹਿਰਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ | ਇਸ ਦੌਰਾਨ ਸੁਖਪਾਲ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ |

ਉਹਨਾਂ ਨੇ ਕਿਹਾ ਕਿ ਜਿਸ ਮਾਮਲੇ ਦੇ ਵਿੱਚ ਉਹਨਾਂ ਨੂੰ ਜੇਲ੍ਹ ਵਿੱਚ ਭੇਜਿਆ ਗਿਆ ਸੀ ਉਸ ਮਾਮਲੇ ‘ਚ ਉਹ ਪੂਰੀ ਤਰੀਕੇ ਨਾਲ ਬੇਗੁਨਾਹ ਸੀ ਅਤੇ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਲੇਕਿਨ ਫਿਰ ਵੀ ਸੁਖਪਾਲ ਖਹਿਰਾ ਨੂੰ ਪੰਜਾਬ ਸਰਕਾਰ ਨੇ ਬਦਲਾਖੋਰੀ ਦੀ ਰਾਜਨੀਤੀ ਕਰਦੇ ਹੋਏ ਜੇਲ੍ਹ ਵਿੱਚ ਭੇਜ ਦਿੱਤਾ ਅਤੇ ਇਸ ਦੇ ਨਾਲ ਹੀ ਸੁਖਪਾਲ ਖਹਿਰਾ ਦਾ ਕੇਸ ਲੜਨ ਦੇ ਵਾਸਤੇ ਪੰਜਾਬ ਸਰਕਾਰ ਵੱਲੋਂ ਵਕੀਲਾਂ ਦੇ ਉੱਪਰ ਪੰਜ ਕਰੋੜ ਰੁਪਏ ਤੱਕ ਦਾ ਖਰਚਾ ਕੀਤਾ ਗਿਆ।

ਉਹਨਾਂ (Sukhpal Singh Khaira) ਕਿਹਾ ਕਿ ਜਿੱਥੋਂ ਤੱਕ ਇੰਡੀਆ ਗਠਜੋੜ ਦੀ ਗੱਲ ਚੱਲ ਰਹੀ ਹੈ ਇੱਕ ਪਾਸੇ ਧਾਰਮਿਕ ਕੇਜਰੀਵਾਲ ਫੁੱਲਾਂ ਦਾ ਗੁਲਦਸਤਾ ਲੈ ਕੇ ਕਾਂਗਰਸੀ ਆਗੂਆਂ ਦਾ ਸਵਾਗਤ ਕਰਦੇ ਹਨ | ਦੂਜੇ ਪਾਸੇ ਭਗਵੰਤ ਮਾਨ ਪੰਜਾਬ ਦੇ ਵਿੱਚ ਕਾਂਗਰਸੀ ਆਗੂਆਂ ‘ਤੇ ਬਦਲਾਖੋਰੀ ਦੀ ਰਾਜਨੀਤੀ ਕਰ ਰਹੇ ਹਨ | ਇਹ ਦੋਹਰਾ ਮਾਪਦੰਡ ਵਰਤ ਰਹੇ ਹਨ, ਉਹਨਾਂ ਕਿਹਾ ਕਿ ਇੰਡੀਆ ਗਠਜੋੜ ਦਾ ਮਕਸਦ ਹੈ ਭਾਜਪਾ ਨੂੰ ਦੇਸ਼ ‘ਚੋਂ ਖਤਮ ਕਰਨਾ ਅਤੇ ਪੰਜਾਬ ਦੇ ਵਿੱਚ ਭਾਜਪਾ ਦਾ ਕੋਈ ਵਜੂਦ ਨਹੀਂ |

ਇਸ ਲਈ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਗਠਜੋੜ ਦਾ ਕੋਈ ਫਾਇਦਾ ਹੀ ਨਹੀਂ, ਲੇਕਿਨ ਫਿਰ ਵੀ ਪਾਰਟੀ ਆਲਾਕਮਾਨ ਜੋ ਫੈਸਲਾ ਲਵੇਗੀ ਅਸੀਂ ਉਸ ਦੇ ਨਾਲ ਹਾਂ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੇਰੀ ਜ਼ਮਾਨਤ ਰੱਦ ਕਰਵਾਉਣ ਦੇ ਲਈ ਸੁਪਰੀਮ ਕੋਰਟ ਤੱਕ ਦਾ ਦਰਵਾਜ਼ਾ ਖਟਖਟਾਇਆ ਗਿਆ ਅਤੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਉੱਥੇ ਵੀ ਮੂੰਹ ਨਹੀਂ ਲਾਇਆ | ਉਹਨਾਂ ਕਿਹਾ ਕਿ ਪੰਜਾਬ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੇ 92 ਐਮਐਲਏ ਸਿਰਫ ਬੰਦੂਆ ਮਜ਼ਦੂਰ ਹਨ ਜੋ ਕਿ ਪਾਰਟੀ ਲਈ ਬੰਧੂਆਂ ਮਜ਼ਦੂਰ ਜਿਹਾ ਕੰਮ ਕਰ ਰਹੇ ਹਨ।

 

Scroll to Top