June 24, 2024 4:58 pm
Gurukul

ਹਰਿਆਣਾ ਸਰਕਾਰ ਵੱਲੋਂ 22 ਜਨਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ

ਚੰਡੀਗੜ੍ਹ, 19 ਜਨਵਰੀ 2024: ਹਰਿਆਣਾ ਸਰਕਾਰ (Haryana government) ਨੇ ਅਯੋਧਿਆ ਵਿਚ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਵਿਚ ਭਾਗੀਦਾਰੀ ਤਹਿਤ ਸੂਬੇ ਦੇ ਸਾਰੇ ਵਿਭਾਗਾਂ, ਬੋਰਡਾਂ, ਨਿਗਮਾਂ, ਸਕੂਲ, ਕਾਲਜ, ਯੂਨੀਵਰਸਿਟੀ ਸਮੇਤ ਹੋਰ ਸੰਸਥਾਵਾਂ ਦੇ ਸਾਰੇ ਕਰਮਚਾਰੀਆਂ ਲਈ 22 ਜਨਵਰੀ, 2024 (ਸੋਮਵਾਰ) ਨੂੰ ਅੱਧੇ ਦਿਨ (2:30 ਵਜੇ ਤਕ) ਦੀ ਪਬਲਿਕ ਛੁੱਟੀ ਐਲਾਨ ਕੀਤੀ ਹੈ। ਮਨੁੱਖ ਸੰਸਾਧਨ ਵਿਭਾਗ ਵੱਲੋਂ ਇਸ ਸਬੰਧ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।