Chandigarh

ਅੱਜ ਨਹੀਂ ਹੋਵੇਗੀ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ, ਕਾਂਗਰਸੀ-ਆਪ ਆਗੂਆਂ ਨੇ ਦਿੱਤਾ ਧਰਨਾ

ਚੰਡੀਗ੍ਹੜ, 18 ਜਨਵਰੀ 2024: ਚੰਡੀਗੜ੍ਹ (Chandigarh) ਨਗਰ ਨਿਗਮ ਦੇ ਮੇਅਰ ਦੀ ਚੋਣ ਅੱਜ ਨਹੀ ਹੋਵੇਗੀ | ਮੇਅਰ ਦੀ ਚੋਣ ਅੱਜ ਸਵੇਰੇ 11 ਵਜੇ ਸ਼ੁਰੂ ਹੋਣੀ ਸੀ | ਹੁਣ ਚੰਡੀਗੜ੍ਹ ਵਿਚ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਟਲ ਗਈ ਹੈ । ਮਿਲੀ ਜਾਣਕਾਰੀ ਮੁਤਾਬਕ ਚੋਣ ਕਰਵਾਉਣ ਵਾਲੇ ਪ੍ਰੀਜ਼ਾਇਡਿੰਗ ਅਫਸਰ ਬਿਮਾਰ ਹੋ ਗਏ ਹਨ ਤੇ ਇਸ ਕਾਰਨ ਆਮ ਆਦਮੀ ਪਾਰਟੀ (ਆਪ) ਤੇ ਕਾਂਗਰਸ ਦੇ ਕੌਂਸਲਰਾਂ ਨੂੰ ਨਿਗਮ ਨਿਗਮ ਦੇ ਅੰਦਰ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਹੈ |

ਇਸਦੇ ਨਾਲ ਹੀ ਬੈਰੀਕੇਡਿੰਗ ਕਰਕੇ ਸੁਰੱਖਿਆ ਵਧਾ ਗਈ ਹੈ। ਇਸ ਦੌਰਾਨ ਮੌਕੇ ’ਤੇ ਸਾਬਕਾ ਮੰਤਰੀ ਪਵਨ ਬਾਂਸਲ ਤੇ ਰਾਘਵ ਚੱਢਾ ਪਹੁੰਚੇ ਹੋਏ ਹਨ।ਪਵਨ ਬਾਂਸਲ ਨੇ ਕਿਹਾ ਅਸੀਂ ਅਦਾਲਤ ਦਾ ਰੁਖ ਕਰਾਂਗੇ | ਇਸਦੇ ਨਾਲ ਹੀ ਇੰਡੀਆ ਗਠਜੋੜ ਨੇ ਭਾਜਪਾ ‘ਤੇ ਤਾਨਾਸ਼ਾਹੀ ਰਵੱਈਏ ਦਾ ਦੋਸ਼ ਲਗਾਇਆ ਹੈ | ਕਾਂਗਰਸੀ ਤੇ ਆਪ ਆਗੂਆਂ ਨੇ ਨਗਰ ਨਿਗਮ (Chandigarh) ਦੇ ਬਾਹਰ ਧਰਨਾ ਦੇ ਦਿੱਤਾ ਹੈ |

Scroll to Top