Ajit Singh Gill

ਭਾਰਤੀ ਮੂਲ ਦੇ ਸਾਬਕਾ ਰਾਸ਼ਟਰੀ ਹਾਕੀ ਖਿਡਾਰੀ ਅਜੀਤ ਸਿੰਘ ਗਿੱਲ ਪੂਰੇ ਹੋ ਗਏ

ਚੰਡੀਗੜ੍ਹ, 17 ਜਨਵਰੀ 2024: ਸਿੰਗਾਪੁਰ ਦੇ ਸਭ ਤੋਂ ਬਜ਼ੁਰਗ ਓਲੰਪੀਅਨ ਅਤੇ ਭਾਰਤੀ ਮੂਲ ਦੇ ਸਾਬਕਾ ਰਾਸ਼ਟਰੀ ਹਾਕੀ ਖਿਡਾਰੀ ਅਜੀਤ ਸਿੰਘ ਗਿੱਲ ਅਕਾਲ ਚਲਾਣਾ ਕਰ ਗਏ ਹਨ । ਅਜੀਤ ਸਿੰਘ ਗਿੱਲ 95 ਸਾਲ ਦੀ ਉਮਰ ਵਿੱਚ ਮੰਗਲਵਾਰ ਨੂੰ ਦੁਨੀਆਂ ਨੂੰ ਅਲਵਿਦਾ ਕਹਿ ਗਏ | ਦੱਸਿਆ ਜਾ ਰਿਹਾ ਹੈ ਉਨ੍ਹਾਂ ਦੀ ਮੌਤ ਕਿਡਨੀ ਫੇਲ੍ਹ ਹੋਣ ਕਾਰਨ ਹੋਈ ਹੈ। 1956 ਦੀਆਂ ਮੈਲਬੌਰਨ ਖੇਡਾਂ ਵਿੱਚ ਭਾਗ ਲੈਣ ਵਾਲੇ ਗਿੱਲ ਆਪਣੇ ਪਿੱਛੇ 92 ਸਾਲਾ ਘਰਵਾਲੀ ਸੁਰਜੀਤ ਕੌਰ, ਪੰਜ ਬੱਚੇ, 10 ਪੋਤੇ-ਪੋਤੀਆਂ ਅਤੇ ਪੰਜ ਪੜਪੋਤੇ-ਪੋਤੀਆਂ ਛੱਡ ਗਏ ਹਨ।

ਅਜੀਤ ਸਿੰਘ ਗਿੱਲ ਦੇ ਸਭ ਤੋਂ ਵੱਡੇ ਪੁੱਤਰ ਡਾ: ਮੇਲ ਗਿੱਲ ਨੇ ਕਿਹਾ ਕਿ ਉਸਦੇ ਪਿਤਾ ਨੂੰ ਪਿਛਲੇ ਫਰਵਰੀ ਵਿੱਚ ਡਿੱਗਣ ਤੋਂ ਬਾਅਦ ਕਮਰ ਦੀ ਹੱਡੀ ਟੁੱਟ ਗਈ ਸੀ, ਪਰ “ਉਹ ਤਿੰਨ ਮਹੀਨਿਆਂ ਵਿੱਚ ਠੀਕ ਹੋ ਗਏ ਸਨ “। ਹਾਲਾਂਕਿ ਬਾਅਦ ‘ਚ ਕਿਡਨੀ ਫੇਲ ਹੋਣ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ। ਖੇਡ ਭਾਈਚਾਰੇ ਵਿੱਚ ਉਸਦਾ ਪਰਿਵਾਰ ਅਤੇ ਦੋਸਤ ਉਸਨੂੰ ਇੱਕ ਖੇਡ ਪ੍ਰੇਮੀ ਵਿਅਕਤੀ ਵਜੋਂ ਯਾਦ ਕਰਦੇ ਹਨ ਜਿਸਦੀ ਦਿਆਲੂ ਅਤੇ ਅਣਥੱਕ ਭਾਵਨਾ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ ।

Scroll to Top