ਚੰਡੀਗੜ੍ਹ ,11 ਅਗਸਤ 2021 : ਉੱਤਰ ਪ੍ਰਦੇਸ਼ ’ਚ ਅਗਲੇ ਹਫਤੇ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਸਕੂਲ ਖੋਲੇ ਜਾਣਗੇ। ਇਸਦੇ ਨਾਲ ਹੀ ਯੋਗੀ ਸਰਕਾਰ ਛੋਟੀਆਂ ਜਮਾਤਾਂ ਦੇ ਸਕੂਲ ਖੋਲਣ ਦੀ ਤਿਆਰੀ ਵੀ ਕਰ ਹੀ ਹੈ। ਜਿਸ ਤਹਿਤ ਉਹਨਾਂ ਨੇ 6ਵੀਂ ਤੋਂ 8ਵੀਂ ਜਮਾਤ ਲਈ ਦਾਖਲਾ ਪ੍ਰਕ੍ਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਦੀ ਮੌਜੂਦਾ ਸਥਿਤੀ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ 1 ਸਤੰਬਰ ਤੋਂ ਦੁਬਾਰਾ ਸ਼ੁਰੂ ਹੋ ਸਕਦੀਆਂ ਹਨ। ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਸੈਕੰਡਰੀ ਸਕੂਲਾਂ ਨੂੰ 16 ਅਗਸਤ ਤੋਂ 9ਵੀਂ ਤੋਂ 12ਵੀਂ ਕਲਾਸਾਂ ਲਈ ਆਫਲਾਈਨ ਪੜ੍ਹਾਈ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ।
ਇਸਦੇ ਲਈ, ਮੁੱਖ ਮੰਤਰੀ ਅਦਿੱਤਿਆਨਾਥ ਨੇ ਸਕੂਲ/ਯੂਨੀਵਰਸਿਟੀ/ਕਾਲਜ ਅੰਦਰ ਟੀਕਾਕਰਨ ਕੈਂਪ ਲਗਾ ਕੇ 18 ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਵਿਦਿਆਰਥੀਆਂ ਨੂੰ ਟੀਕਾਕਰਣ ਦੇ ਨਿਰਦੇਸ਼ ਜਾਰੀ ਕੀਤੇ।ਦੱਸ ਦਈਏ ਕਿ ਪੰਜਾਬ ਦੇ ਵਿੱਚ ਵੀ 2 ਅਗਸਤ ਤੋਂ ਸਕੂਲ ਖੋਲ੍ਹੇ ਗਏ ਸੀ ਪਰ ਮੁੜ ਤੋਂ ਵਿਦਿਆਰਥੀਆਂ ‘ਚ ਕੋਰੋਨਾ ਕੇਸ ਪੈ ਗਏ ਜਿਸ ਲਈ ਹੁਣ ਕਈ ਥਾਵਾਂ ਤੇ ਸਕੂਲ ਬੰਦ ਕਰ ਦਿੱਤੇ ਗਏ ਹਨ |