Bathinda police

ਬਠਿੰਡਾ ਪੁਲਿਸ ਨੇ ਨਸ਼ਾ ਤਸਕਰ ਦੀ 58 ਲੱਖ ਰੁਪਏ ਦੀ ਜਾਇਦਾਦ ਕੀਤੀ ਜਬਤ

ਬਠਿੰਡਾ ,9 ਜਨਵਰੀ 2024: ਸੀਨੀਅਰ ਪੁਲਿਸ ਕਪਤਾਨ ਬਠਿੰਡਾ (Bathinda police) ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਵਿੱਢੀ ਰਹੀ ਮੁਹਿੰਮ ਤਹਿਤ ਅੱਜ ਥਾਣਾ ਬਾਲਿਆਂ ਵਾਲੀ ਦੇ ਪਿੰਡ ਡਿੱਖ ਵਿਖੇ ਡੀਐਸਪੀ ਮੌੜ ਰਾਹੁਲ ਭਾਰਦਵਾਜ ਅਤੇ ਮੁੱਖ ਥਾਣਾ ਅਫਸਰ ਇੰਸਪੈਕਟਰ ਸਰਬਜੀਤ ਕੌਰ ਨੇ ਸਮੇਤ ਪੁਲਿਸ ਪਾਰਟੀ ਨਸ਼ਾ ਤਸਕਰ ਵੱਲੋਂ ਨਸ਼ੇ ਦਾ ਕਾਰੋਬਾਰ ਕਰਕੇ ਆਪਣੀ ਘਰਵਾਲੀ ਦੇ ਨਾਮ ਬਣਾਈ ਕਰੀਬ 58 ਲੱਖ ਰੁਪਏ ਦੀ ਗੈਰ-ਕਾਨੂੰਨੀ ਜਾਇਦਾਦ ਜਬਤ ਕੀਤੀ ਗਈ ਹੈ। ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਬਾਲਿਆਂ ਵਾਲੀ ਅਧੀਨ ਪੈਂਦੇ ਪਿੰਡ ਡਿੱਖ ਦੀ ਇਹ ਜਮੀਨ ਕਰੀਬ 40 ਕਨਾਲ ਹੈ ਜਿਸ ਦੀ ਮਾਲਕੀ ਦਲਜੀਤ ਕੌਰ ਪਤਨੀ ਵਿਸ਼ਾਲ ਸ਼ਰਮਾ ਹੈ। ਇਸ ਜਮੀਨ ਦੇ ਜਬਤੀ ਦੇ ਹੁਕਮ ਲਾਏ ਗਏ ਹਨ ਅਤੇ ਮਾਲ ਵਿਭਾਗ ਕੋਲ ਦਰਜ ਕਰਵਾਇਆ ਗਿਆ ਹੈ।

ਇਸ ਜਮੀਨ ‘ਤੇ ਹੁਣ ਨਾਂ ਤਾਂ ਕੋਈ ਕਰਜਾ ਲਿਆ ਜਾ ਸਕੇਗਾ ਅਤੇ ਨਾਂ ਹੀ ਵੇਚੀ ਜਾ ਸਕੇਗੀ। ਐੱਸ.ਐੱਸ.ਪੀ. ਬਠਿੰਡਾ (Bathinda police) ਨੇ ਦੱਸਿਆ ਕਿ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਐੱਨ.ਡੀ.ਪੀ.ਐੱਸ ਦੇ 26 ਕੇਸ ਭੇਜੇ ਗਏ ਸਨ, ਜਿਹਨਾਂ ਵਿੱਚੋਂ 7 ਐੱਨ.ਡੀ.ਪੀ.ਐੱਸ ਕੇਸਾਂ ਦੀ ਪ੍ਰਾਪਰਟੀ ਕੰਨਫਰਮ ਹੋ ਚੁੱਕੀ ਹੈ ਅਤੇ ਬਾਕੀ ਰਹਿੰਦੇ 19 ਕੇਸਾਂ ਦੀ ਕੰਪੀਟੈਂਟ ਅਥਾਰਟੀ ਪਾਸ ਪੈਡਿੰਗ ਹਨ, ਜਿਹਨਾਂ ਦੀ ਕੁੱਲ ਕੀਮਤ ਕਰੀਬ 2 ਕਰੋੜ 26 ਲੱਖ ਦੇ ਆਸ-ਪਾਸ ਹੈ। ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਦੌਰਾਨ ਬਠਿੰਡਾ ਪੁਲਿਸ ਵੱਲੋਂ ਹੋਰ ਵੀ ਨਸ਼ਾ ਤਸਕਰਾਂ ਦੀਆਂ ਵੱਧ ਤੋਂ ਵੱਧ ਸ਼ਨਾਖਤ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਭੇਜ ਕੇ ਜਬਤ ਕਰਵਾਈਆ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਜਿਲ੍ਹਾ ਬਠਿੰਡਾ ਦੇ ਕੰਨਫਰਮ ਹੋਏ ਕੇਸਾਂ ਦੇ ਹੁਕਮਾਂ ਦੀਆਂ ਕਾਪੀਆਂ ਦੋਸ਼ੀਆਂ ਦੇ ਸੰਬੰਧਿਤ ਥਾਣਿਆਂ ਵੱਲੋਂ ਉਹਨਾਂ ਦੇ ਘਰਾਂ ਪਰ ਚਿਪਕਾਈਆਂ ਜਾਂਦੀਆਂ ਹਨ।ਇਹਨਾਂ ਹੁਕਮਾਂ ਮੁਤਾਬਿਕ ਜੋ ਪ੍ਰਾਪਰਟੀ ਕੰਨਫਰਮ ਹੋਈ ਹੈ ਉਸਨੂੰ ਨਾ ਤਾਂ ਵੇਚ ਸਕਦੇ ਹਨ ਅਤੇ ਨਾ ਹੀ ਆਪਣੇ ਰਿਸ਼ਤੇਦਾਰ/ਪਰਿਵਾਰਿਕ ਮੈਂਬਰ ਦੇ ਨਾਮ ਪਰ ਤਬਦੀਲ ਕਰ ਸਕਦੇ ਹਨ। ਉਨ੍ਹਾਂ ਬਠਿੰਡਾ ਪੁਲਿਸ ਵੱਲੋਂ ਸਭ ਨੂੰ ਇਹ ਅਪੀਲ ਕੀਤੀ ਹੈ ਕਿ ਨਸ਼ਾ ਤਸਕਰ /ਰਿਸ਼ਤੇਦਾਰ ਅਤੇ ਪਿੰਡ ਵਾਸੀਆਂ ਨੂੰ ਇਸ ਚੀਜ਼ ਤੋਂ ਨਸੀਹਤ ਮਿਲ ਸਕੇ ਕਿ ਅਜਿਹਾ ਕਾਰੋਬਾਰ ਕਰਨ ਵਾਲਿਆਂ ਦਾ ਅੰਤ ਮਾੜਾ ਹੁੰਦਾ ਹੈ, ਕੋਈ ਵੀ ਅਜਿਹਾ ਕਾਰੋਬਾਰ ਕਰਨ ਤੋਂ ਗੁਰੇਜ਼ ਕਰੇ।

Scroll to Top