Group-D employees

ਹਰਿਆਣਾ ‘ਚ 7 ਸਟਾਰ ਵਿਕਾਸ ਦੇ ਵੱਲ ਵੱਧ ਰਹੀ ਹੈ ਹਰਿਆਣਾ ਸਰਕਾਰ: ਕੈਬਿਨਟ ਮੰਤਰੀ ਕੰਵਰਪਾਲ

ਚੰਡੀਗੜ੍ਹ, 8 ਜਨਵਰੀ 2024: ਹਰਿਆਣਾ ( Haryana ) ਦੇ ਕੈਬਨਿਟ ਮੰਤਰੀ ਕੰਵਰਪਾਲ ਨੇ ਕਿਹਾ ਕਿ ਮਨੋਹਰ ਸਰਕਾਰ ਹਰਿਆਣਾ ਵਿਚ 7 ਸਟਾਰ ਵਿਕਾਸ ਦੇ ਵੱਲ ਵੱਧ ਰਹੀ ਹੈ। ਯਾਨੀ ਸੱਤ ਖੇਤਰ ਸਿਖਿਆ, ਸਿਹਤ, ਸੁਰੱਖਿਆ, ਸਵਾਭੀਮਾਨ, ਸਵਾਵਲੰਬਨ, ਸੇਵਾ ਅਤੇ ਸੁਸਾਸ਼ਨ। ਇੰਨ੍ਹਾਂ ਦੇ ਆਧਾਰ ‘ਤੇ ਅਸੀਂ ਨਾਗਰਿਕਾਂ ਨੂੰ ਵੱਖ-ਵੱਖ ਸੇਵਾਵਾਂ ਦੇ ਰਹੇ ਹਨ।

ਕੈਬਨਿਟ ਮੰਤਰੀ ਸੋਮਵਾਰ ਨੁੰ ਜਗਾਧਰੀ ਸਥਿਤ ਆਪਣੀ ਆਵਾਸ ‘ਤੇ ਜਨਤਾ ਦਰਬਾਰ ਵਿਚ ਆਏ ਨਾਗਰਿਕਾਂ ਦੀ ਸਮੱਸਿਆਵਾਂ ਸੁਣ ਰਹੇ ਸਨ। ਕੰਵਰਪਾਲ ਨੇ ਕਿਹਾ ਕਿ ਜਦੋਂ ਅਸੀਂ ਸਾਲ 2014 ਵਿਚ ਸਰਕਾਰ ਬਣਾਈ ਉਸ ਸਮੇਂ ਹਰਿਆਣਾ ਇਕ-ਹਰਿਆਣਵੀਂ ਇਕ ਦਾ ਨਾਰਾ ਦਿੱਤਾ। ਸਮਾਜਿਕ ਸਮਰਸਤਾ ਦੇ ਮਾਰਗ ‘ਤੇ ਚੱਲਦੇ ਹੋਏ ਅਸੀਂ ਸਾਰੀ ਯੋਜਨਾਵਾਂ ਦਾ ਲਾਭ ਸੂਬੇ ਦੇ ਨਾਗਰਿਕਾਂ ਨੂੰ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਯੋਜਨਾਵਾਂ ਤੇ ਸਹੂਲਤਾਂ ‘ਤੇ ਸੱਭ ਤੋਂ ਪਹਿਲਾ ਹੱਕ ਗਰੀਬ ਦਾ ਹੈ, ਚਾਹੇ ਉਹ ਕਿਸੇ ਵੀ ਜਾਤੀ ਦਾ ਹੋਵੇ। ਇਸ ਲਈ ਅੰਤੋਂਦੇਯ ਦਰਸ਼ਨ ਅਨੁਰੂਪ ਸੂਬਾ ( Haryana ) ਸਰਕਾਰ ਗਰੀਬਾਂ ਨੂੰ ਲਾਭ ਪ੍ਰਦਾਨ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਜਿਆਦਾਤਰ ਸਮੱਸਿਆਵਾਂ ਦਾ ਮੌਕੇ ‘ਤੇ ਹੱਲ ਕੀਤਾ। ਕੁੱਝ ਸ਼ਿਕਾਇਤਾਂ ਦੇ ਸਬੰਧ ਵਿਚ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ।

Scroll to Top