Alto car

ਪਟਿਆਲਾ ਦੇ ਘਲੋੜੀ ਗੇਟ ਕੋਲ ਆਲਟੋ ਕਾਰ ਨੂੰ ਲੱਗੀ ਅੱਗ, ਵਾਲ-ਵਾਲ ਬਚਿਆ ਪਰਿਵਾਰ

ਚੰਡੀਗੜ੍ਹ, 8 ਜਨਵਰੀ 2024: ਪਟਿਆਲਾ ਦੇ ਘਲੋੜੀ ਗੇਟ ਕੋਲ ਇੱਕ ਆਲਟੋ ਕਾਰ  (Alto car) ਨੂੰ ਸ਼ਾਰਟ ਸਰਕਟ ਹੋਣ ਕਰਕੇ ਅਚਾਨਕ ਅੱਗ ਲੱਗ ਗਈ | ਇਸ ਹਾਦਸੇ ‘ਚ ਕਾਰ ਸਵਾਰ ਪਰਿਵਾਰ ਵਾਲ-ਵਾਲ ਬਚ ਗਿਆ | ਦੱਸਿਆ ਜਾ ਰਿਹਾ ਹੈ ਕਾਰ ਪਟਿਆਲਾ ਦੇ ਘਲੋੜੀ ਗੇਟ ਤੋਂ ਡਕਾਲਾ ਰੋਡ ਵੱਲ ਜਾ ਰਹੀ ਸੀ | ਇਸ ਦੌਰਾਨ ਅਚਾਨਕ ਧੂੰਆਂ ਉੱਠਣਾ ਸ਼ੁਰੂ ਹੋ ਗਿਆ, ਕਾਰ ਚਾਲਕ ਤੁਰੰਤ ਆਪਣੇ ਪਰਿਵਾਰ ਦੇ ਨਾਲ ਗੱਡੀ ‘ਚੋਂ ਬਾਹਰ ਨਿਕਲ ਗਿਆ |

ਜਦੋਂ ਅਮਰਜੀਤ ਆਪਣੀ ਪਰਿਵਾਰ ਨੂੰ ਲੈ ਕੇ ਗੱਡੀ ਤੋਂ ਬਾਹਰ ਨਿਕਲਿਆ ਤਾਂ ਇਕਦਮ ਗੱਡੀ (Alto car)  ਦੇ ਵਿੱਚ ਭਿਆਨਕ ਅੱਗ ਲੱਗ ਗਈ | ਗੱਡੀ ਮਿੰਟਾਂ ਦੇ ‘ਚ ਸੜ ਕੇ ਰਾਖ ਹੋ ਗਈ | ਇਸ ਦੌਰਾਨ ਰਾਹਗੀਰਾਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਬੁਲਾਇਆ ਤਾਂ ਫਾਇਰ ਬ੍ਰਗੇਡ ਦੀ ਟੀਮ ਨੇ ਬੜੀ ਮੁਸ਼ੱਕਤ ਨਾਲ ਅੱਗ ਤੇ ਕਾਬੂ ਪਾ ਲਿਆ |

Scroll to Top