Test match

IND vs SA: ਭਾਰਤ ਨੇ ਟੈਸਟ ਮੈਚ ਦੇ ਦੂਜੇ ਦਿਨ ਹੀ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ

ਚੰਡੀਗੜ, 4 ਜਨਵਰੀ 2024: ਕੇਪਟਾਊਨ ਟੈਸਟ (Test match) ‘ਚ ਭਾਰਤ ਨੇ ਦੂਜੇ ਦਿਨ ਹੀ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਕੇਪਟਾਊਨ ਦੇ ਨਿਊਲੈਂਡਸ ਮੈਦਾਨ ‘ਤੇ ਭਾਰਤ ਦੀ ਇਹ ਪਹਿਲੀ ਟੈਸਟ ਜਿੱਤ ਹੈ। ਇਸ ਨਾਲ ਦੋ ਮੈਚਾਂ ਦੀ ਟੈਸਟ ਸੀਰੀਜ਼ 1-1 ਨਾਲ ਬਰਾਬਰੀ ‘ਤੇ ਆ ਗਈ। ਭਾਰਤ ਨੂੰ ਦੂਜੀ ਪਾਰੀ ਵਿੱਚ 79 ਦੌੜਾਂ ਦਾ ਟੀਚਾ ਮਿਲਿਆ। ਟੀਮ ਨੇ 3 ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ ।

ਬੁੱਧਵਾਰ ਨੂੰ ਨਿਊਲੈਂਡਸ ਮੈਦਾਨ ‘ਤੇ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਪਹਿਲੀ ਪਾਰੀ ‘ਚ 55 ਦੌੜਾਂ ‘ਤੇ ਆਲ ਆਊਟ ਹੋ ਗਈ ਸੀ, ਜਦਕਿ ਭਾਰਤ ਵੀ ਆਪਣੀ ਪਹਿਲੀ ਪਾਰੀ ‘ਚ ਸਿਰਫ 153 ਦੌੜਾਂ ਹੀ ਬਣਾ ਸਕਿਆ ਸੀ। ਭਾਰਤੀ ਟੀਮ ਨੂੰ ਪਹਿਲੀ ਪਾਰੀ ‘ਚ 98 ਦੌੜਾਂ ਦੀ ਬੜ੍ਹਤ ਮਿਲੀ ਸੀ। ਦੱਖਣੀ ਅਫਰੀਕਾ ਨੇ ਦੂਜੀ ਪਾਰੀ ਵਿੱਚ 176 ਦੌੜਾਂ ਬਣਾਈਆਂ। ਟੀਮ ਆਖਰੀ ਪਾਰੀ (Test match)  ‘ਚ 78 ਦੌੜਾਂ ਨਾਲ ਅੱਗੇ ਸੀ, ਜਿਸ ਕਾਰਨ ਭਾਰਤ ਨੂੰ 79 ਦੌੜਾਂ ਦਾ ਟੀਚਾ ਮਿਲਿਆ। ਭਾਰਤ ਨੇ 12ਵੇਂ ਓਵਰ ਵਿੱਚ ਇਹ ਹਾਸਲ ਕਰ ਲਿਆ।

Scroll to Top