ਚੰਡੀਗੜ੍ਹ ,11 ਅਗਸਤ 2021 : ਹਿਮਾਚਲ ਤੋਂ ਮੁੜ ਵੱਡੀ ਦੁਰਘਟਨਾ ਦੀ ਖ਼ਬਰ ਸਾਹਮਣੇ ਆਈ ਹੈ | ਜਿੱਥੇ ਲੈਂਡਸਲਾਈਡਿੰਗ ਦੌਰਾਨ ਕੌਮੀ ਸ਼ਾਹਮਾਰਗ ਤੇ ਪਹਾੜ ਡਿੱਗਣ ਕਾਰਨ ਇੱਕ ਬੱਸ ਤੇ ਕਈ ਵਾਹਨਾਂ ਦੇ ਥੱਲੇ ਦੱਬੇ ਜਾਣ ਦੀ ਗੱਲ ਕਹੀ ਜਾ ਰਹੀ ਹੈ |
ਜਿਕਰਯੋਗ ਹੈ ਕਿ ਬੱਸ ਕਿਨੌਰ ਤੋਂ ਹਰਿਦੁਆਰ ਜਾ ਰਹੀ ਸੀ ਤੇ ਬੱਸ ਤੇ ਵਿੱਚ ਕਰੀਬ 40 ਸਵਾਰੀਆਂ ਸਵਾਰ ਹਨ | ਬਾਕੀ ਵਾਹਨਾਂ ‘ਚ ਕਿੰਨੇ ਲੋਕ ਸਵਾਰ ਸੀ ਅਜੇ ਇਹ ਜਾਣਕਾਰੀ ਨਹੀਂ ਸਾਹਮਣੇ ਆਈ | ਫਿਲਹਾਲ ਮੌਕੇ ਤੇ ਪੁਲਿਸ ਨੇ ਪੁੱਜ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਹੈ |
ਜਨਵਰੀ 20, 2025 1:15 ਪੂਃ ਦੁਃ