ਚੰਡੀਗੜ੍ਹ, 30 ਦਸੰਬਰ 2023: ਪਟਿਆਲਾ ਨਸ਼ੇ ਮਾਮਲੇ ‘ਚ ਸਪੈਸ਼ਲ ਇਨਵੈਸਟੀਗੇਸ਼ਨ (SIT) ਟੀਮ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Majithia) ਨਾਲ ਪੁੱਛਗਿੱਛ ਖ਼ਤਮ ਹੋ ਗਈ ਹੈ | ਇਸ ਦੌਰਾਨ ਉਨ੍ਹਾਂ ਨੇ ਮੌਜੂਦਾ ਪੰਜਾਬ ਸਰਕਾਰ ‘ਤੇ ਕਈ ਸਵਾਲ ਚੁੱਕੇ ਅਤੇ ਕਿਹਾ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ |
ਇਸ ਦੌਰਾਨ ਉਨ੍ਹਾਂ ਕਿਹਾ ਕਿ ਸਿੱਟ ਨੂੰ ਸੱਦਣ ਦਾ ਅਧਿਕਾਰ ਹੈ, ਪਰ ਉਨ੍ਹਾਂ ਦੇ ਹੋਮ ਸੈਕਟਰੀ ਗੁਕੀਰਤਪਾਲ ਸਿੰਘ ਵੱਲੋਂ 29 ਤਾਰੀਖ਼ ਨੂੰ ਚਿੱਠੀ ਕੱਢੀ ਗਈ ਕਿ IPS ਮੁਖਵਿੰਦਰ ਸਿੰਘ ਛੀਨਾ ਸੇਵਾਮੁਕਤ ਹਨ ਅਤੇ ਉਨ੍ਹਾਂ ਦੀ ਸੇਵਾਵਾਂ ਲਈ ਧੰਨਵਾਦ ਕੀਤਾ | ਉਨ੍ਹਾਂ ਕਿਹਾ ਜਦੋਂ ਕੋਈ ਸੇਵਾਮੁਕਤ ਹੁੰਦਾ ਹੈ ਤਾਂ ਕੇਸ ਫਾਈਲ ਬੰਦ ਕਰ ਦਿੱਤੀ ਜਾਂਦੀ ਹੈ ਕਿ ਅਗਲਾ ਕਰੇਗਾ |
ਪੇਸ਼ ਹੋਣ ਤੋਂ ਪਹਿਲਾਂ ਮਜੀਠੀਆ ਨੇ ਕਿਹਾ ਕਿ ਉਹ ਜਾਣ ਬੁੱਝ ਕੇ ਝੂਠੇ ਕੇਸ ਵਿੱਚ ਫਸਾਉਣਾ ਚਾਹੁੰਦੇ ਹਨ ਪਰ ਮੈਂ ਡਰਨ ਵਾਲਾ ਨਹੀਂ ਹਾਂ, ਉਹ ਜਿਹੜਾ ਕੇਸ ਦਰਜ ਕਰਵਾਉਣਾ ਚਾਹੁੰਦੇ ਹਨ ਕਰਵਾ ਲੈਣ ਪਰ ਇਸ ਤੋਂ ਪਹਿਲਾਂ ਹਾਈਕੋਰਟ ਦਾ ਆਦੇਸ਼ ਜ਼ਰੂਰ ਪੜ੍ਹ ਲੈਣ। ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਨੂੰ ਖੁਦ ਹੀ ਵਿਸ਼ੇਸ਼ ਜਾਂਚ ਟੀਮ ਦਾ ਮੁਖੀ ਬਣ ਜਾਣਾ ਚਾਹੀਦਾ ਹੈ।