ਚੰਡੀਗੜ੍ਹ, 30 ਦਸੰਬਰ 2023: ਜੋ ਵੀ ਵਿਅਕਤੀ ਸ਼ੋਸ਼ਲ ਮੀਡੀਆ ‘ਤੇ ਪੰਜਾਬ ਯੂਨੀਵਰਸਿਟੀ (Panjab University) ਦੇ ਲੋਗੋ ਅਤੇ ਨਾਂ ਦੀ ਨਿੱਜੀ ਜਾਂ ਸੰਸਥਾਗਤ ਤੌਰ ‘ਤੇ ਵਰਤੋਂ ਕਰੇਗਾ, ਉਸਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਯੂਨੀਵਰਸਿਟੀ ਰਜਿਸਟਰਾਰ ਨੇ ਖਾਸ ਤੌਰ ‘ਤੇ ਸੋਸ਼ਲ ਮੀਡੀਆ ਖਾਤਾ ਧਾਰਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।
ਇਹ ਕਾਰਵਾਈ ਆਈ.ਟੀ. ਐਕਟ ਅਤੇ ਇੰਟਰਮੇਡਿਅਰੀ ਨਿਯਮ 2021 ਦੇ ਤਹਿਤ ਲਿਆ ਜਾਵੇਗਾ। ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਪੀ.ਯੂ.(Panjab University) ਇਹ ਚੰਡੀਗੜ੍ਹ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ, ਜੋ 1882 ਵਿੱਚ ਲਾਹੌਰ ਵਿੱਚ ਸਥਾਪਿਤ ਕੀਤੀ ਗਈ ਸੀ। ਬਾਅਦ ਵਿਚ ਸੈਸ਼ਨ 1947 ਵਿਚ ਵੰਡ ਤੋਂ ਬਾਅਦ ਪੀ.ਯੂ. ਦੇ 7ਵੇਂ ਐਕਟ ਤਹਿਤ ਪੀ.ਯੂ. ਦਾ ਲੋਗੋ ਅਤੇ ਨਾਮ ਸੋਧਿਆ ਗਿਆ ਸੀ। ਪੀ.ਯੂ. ‘ਲੋਗੋ’ ਦੀ ਵਰਤੋਂ ਕਰਕੇ ਲੋਕ ਇਸ ਦੀ ਸ਼ਾਨ ਨੂੰ ਠੇਸ ਪਹੁੰਚਾ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਪੀ.ਯੂ. ਇਸ ਲੋਗੋ ਦੀ ਸੋਸ਼ਲ ਮੀਡੀਆ, ਵਿਦਿਅਕ ਸੰਸਥਾਵਾਂ ਅਤੇ ਨਿੱਜੀ ਤੌਰ ‘ਤੇ ਦੁਰਵਰਤੋਂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਹ ‘ਲੋਗੋ’ ਦੇ ਨਾਲ-ਨਾਲ ਗਲਤ ਜਾਣਕਾਰੀ ਵੀ ਫੈਲਾਉਂਦੇ ਹਨ, ਜਿਸ ਕਾਰਨ ਕਈ ਵਾਰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।