ਚੰਡੀਗੜ੍ਹ, 27 ਦਸੰਬਰ 2023: ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲਿਆਂ ਲਈ ਮਸ਼ਹੂਰ ਗਾਇਕ ਹੰਸ ਰਾਜ ਹੰਸ (Hans Raj Hans) ਆਪਣਾ ਇੱਕ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹਨ। ਇਹ ਪ੍ਰੋਜੈਕਟ ਮੁੰਬਈ ਵਿੱਚ ਤਿਆਰ ਕੀਤਾ ਜਾਵੇਗਾ ਅਤੇ ਜਿਸਦੀ ਵੱਡੇ ਪੱਧਰ ਤੇ ਤਿਆਰੀ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ, ਇਸ ਪ੍ਰੋਜੈਕਟ ਦਾ ਸੰਗੀਤ ਮਸ਼ਹੂਰ ਮਿਊਜ਼ਿਕ ਡਾਇਰੇਕਟਰ ਜੈਦੇਵ ਕੁਮਾਰ ਦੁਆਰਾ ਤਿਆਰ ਕੀਤਾ ਗਿਆ ਹੈ | ਜਿਸਨੂੰ ਅੰਗਦਪ੍ਰੀਤ ਸਿੰਘ ਨੇ ਲਿਖਿਆ ਕੀਤਾ ਹੈ। ਇਸਦੀਆਂ ਕੁਝ ਖਾਸ ਤਸਵੀਰਾਂ ਤੇ ਵੀਡਿਓਜ਼ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ, ਜਿਸ ਵਿਚ ਹੰਸ ਰਾਜ ਹੰਸ, ਜੈਦੇਵ ਕੁਮਾਰ, ਨਿਰਮਾਤਾ ਅੰਗਦਪ੍ਰੀਤ ਸਿੰਘ ਤੇ ਪੇਜੀ ਸ਼ਾਹਕੋਟੀ ਵੀ ਨਜ਼ਰ ਆ ਰਹੇ ਹਨ।
ਅਗਸਤ 15, 2025 10:24 ਪੂਃ ਦੁਃ