ਚੰਡੀਗੜ੍ਹ, 26 ਦਸੰਬਰ 2023: ਇੱਕ ਭਾਰਤੀ ਨਾਇਕ 8 ਸਾਲ ਤੱਕ ਕੋਮਾ ਵਿੱਚ ਰਹਿਣ ਤੋਂ ਬਾਅਦ ਪੰਜਾਬ ਦੇ ਜਲੰਧਰ ਦੇ ਮਿਲਟਰੀ ਹਸਪਤਾਲ ਵਿੱਚ ਅਕਾਲ ਚਲਾਣਾ ਕਰ ਗਏ । ਅੱਜ ਯਾਨੀ ਮੰਗਲਵਾਰ ਨੂੰ ਭਾਰਤੀ ਫੌਜ ਦੇ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ ਦਾ ਰਾਮ ਬਾਗ ਸ਼ਮਸ਼ਾਨਘਾਟ ਵਿਖੇ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਪਰਿਵਾਰ ਨੇ ਹੰਝੂ ਭਰੀਆਂ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਬੇਟੀ ਨੇ ਆਪਣੇ ਪਿਤਾ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ ਦੀ ਚਿਤਾ ਨੂੰ ਅਗਨ ਭੇਂਟ ਕੀਤਾ।
ਇਸ ਦੌਰਾਨ ਭਾਰਤੀ ਫੌਜ ਦੇ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ ਦੀ ਬਹਾਦਰੀ ਦੀ ਕਹਾਣੀ ਹਮੇਸ਼ਾ ਅਮਰ ਰਹੇਗੀ। ਆਪਣੇ ਦੋਸਤ ਨੂੰ ਬਚਾਉਣ ਲਈ ਕਰਨਬੀਰ ਸਿੰਘ ਨੇ ਦੁਸ਼ਮਣਾਂ ਦੀ ਗੋਲੀ ਆਪਣੇ ਸਰੀਰ ‘ਤੇ ਖਾ ਲਈ। ਉਨ੍ਹਾਂ ਨੇ ਐਤਵਾਰ ਨੂੰ ਜਲੰਧਰ ਛਾਉਣੀ ਦੇ ਮਿਲਟਰੀ ਹਸਪਤਾਲ ‘ਚ ਆਖਰੀ ਸਾਹ ਲਿਆ।
8 ਸਾਲ ਕੋਮਾ ਵਿੱਚ ਬਿਤਾਉਣ ਵਾਲੇ ਦੇਸ਼ ਦੇ ਇਸ ਬਹਾਦਰ ਪੁੱਤਰ ਦਾ ਹਰ ਦਿਨ ਇੱਕ ਵੱਡੇ ਸੰਘਰਸ਼ ਵਜੋਂ ਜਾਣਿਆ ਜਾਵੇਗਾ। ਫੌਜੀ ਹਸਪਤਾਲ ਵਿੱਚ ਡਾਕਟਰ ਉਸਦੀ ਦੇਖਭਾਲ ਕਰ ਰਹੇ ਸਨ। ਉਨ੍ਹਾਂ ਨੂੰ ਰੋਜ਼ਾਨਾ ਭੋਜਨ ਲਈ ਸੂਪ ਅਤੇ ਜੂਸ ਦਿੱਤਾ ਗਿਆ। ਉਨ੍ਹਾਂ ਨੂੰ ਇਹ ਤਰਲ ਭੋਜਨ ਦੇਣ ਲਈ ਫੂਡ ਪਾਈਪ ਦੀ ਵਰਤੋਂ ਕੀਤੀ ਗਈ ਸੀ।