ਚੰਡੀਗੜ੍ਹ, 23 ਦਸੰਬਰ 2023: ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਵਿੰਗਸ ਸਾਫਟਵੇਅਰ ਨੂੰ ਲੈ ਕੇ ਜ਼ਿਲ੍ਹਾ ਪੱਧਰ ‘ਤੇ ਸਾਰੀਆਂ ਰਾਇਸ ਮਿਲਾਂ (Rice mills) ਤੇ ਡੀਲਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਇਸ ਨੂੰ ਚਲਾਉਣ ਵਿਚ ਆਸਾਨੀ ਹੋਵੇ ਅਤੇ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਏ|
ਡਾ. ਸੁਮਿਤਾ ਮਿਸ਼ਰਾ ਨੇ ਇਹ ਗੱਲ ਦੇਰ ਸ਼ਾਮ ਇੱਥੇ ਰਾਇਸ ਮਿਲਾਂ ਤੇ ਡੀਲਰਾਂ ਐਸੋਸਿਏਸ਼ਨ ਹਰਿਆਣਾ ਦੇ ਅਹੁਦੇਦਾਰਾਂ ਨਾਲ ਮੀਟਿੰਗ ਵਿਚ ਕਹੀ| ਇਸ ਦੌਰਾਨ ਜ਼ਿਲ੍ਹਿਆਂ ਦੇ ਜ਼ਿਲ੍ਹਾ ਖੁਰਾਕ ਸਪਲਾਈ ਕੰਟ੍ਰੋਲ ਵੀ ਹਾਜ਼ਰ ਰਹੇ | ਇਸ ਮੌਕੇ ਹੈਫੇਡ ਦੇ ਪ੍ਰਬੰਧ ਨਿਦੇਸ਼ਕ ਜੇ.ਗਣੇਸ਼ਨ, ਭਾਰਤੀ ਖੁਰਾਕ ਨਿਗਮ ਖੇਤਰੀ ਦਫਤਰ ਹਰਿਆਣਾ ਦੀ ਮਹਾਪ੍ਰਬੰਧਕ (ਖੇਤਰ) ਸ੍ਰੀਮਤੀ ਸ਼ਰਣਦੀਪ ਕੌਰ ਬਰਾੜ, ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਨਿਦੇਸ਼ਕ ਮੁਕੁਲ ਕੁਮਾਰ ਸਮੇਤ ਰਾਇਸ ਮਿਲ ਐਸੋਸਿਏਸ਼ਨ ਦੇ ਅਹੁੱਦੇਦਾਰ ਵੀ ਹਾਜਿਰ ਰਹੇ|
ਉਨ੍ਹਾਂ ਕਿਹਾ ਕਿ ਵਿੰਗਸ ਸਾਫਟਵੇਅਰ ਵਿਚ ਜੇਕਰ ਕੋਈ ਸਮੱਸਿਆ ਆ ਰਹੀ ਹੈ ਤਾਂ ਤਕਨੀਕੀ ਮੁੱਦਿਆਂ ਦੀ ਟੀਮ ਵੱਲੋਂ ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਛੇਤੀ ਹੀ ਇਸ ਦਾ ਹਲ ਕੀਤਾ ਜਾਵੇਗਾ| ਉਨ੍ਹਾਂ ਕਿਹਾ ਕਿ ਰਾਇਸ ਮਿਲਰਾਂ (Rice mills) ਤੇ ਡੀਲਰ ਐਸੋਸਿਏਸ਼ਨ ਨੂੰ ਭਾਰਤ ਸਰਕਾਰ ਦੇ ਵੱਖ-ਵੱਖ ਪ੍ਰਵਧਾਨਾਂ ਬਾਰੇ ਦਸਿਆ ਗਿਆ ਹੈ| ਇਸ ਦੌਰਾਨ ਐਸੋਸਿਏਸ਼ਨ ਨੇ ਜਲਦ ਹੀ ਫੂਡ ਡਿਲੀਵਰੀ ਸੀਆਰਐਮ ਸ਼ੁਰੂ ਕਰਨ ਦੀ ਗੱਲ ਕਹੀ|
ਡਾ. ਸੁਮਿਤਾ ਮਿਸ਼ਰਾ ਨੇ ਆਟੋਮੈਟਿਕ ਅਨਾਜ ਵਿਸ਼ਲੇਸ਼ਕ ਬਾਰੇ ਰਾਇਸ ਮਿਲਰਾਂ (Rice mills) ਅਤੇ ਡੀਲਰਾਂ ਐਸੋਸਿਏਸ਼ਨ ਦੀ ਅਪੀਲ ‘ਤੇ ਮਹਾਪ੍ਰਬੰਧਕ ਭਾਰਤੀ ਖੁਰਾਕ ਨਿਗਮ ਨੂੰ ਇਸ ਮੁੱਦੇ ਦੀ ਫਿਰ ਤੋਂ ਜਾਂਚ ਕਰਨ ਦੇ ਆਦੇਸ਼ ਦਿੱਤੇ| ਉਨ੍ਹਾਂ ਕਿਹਾ ਕਿ ਸੀਆਰਐਮ ਡਿਲੀਵਿਰੀ ਵਿਚ ਦੇਰੀ ਨੂੰ ਵੇਖਦੇ ਹੋਏ ਸੀਆਰਐਮ ਵੰਡ ਪ੍ਰੋਗਰਾਮ ਵਿਚ ਸੋਧ ਕੀਤਾ ਜਾ ਸਕਦਾ ਹੈ ਅਤੇ ਇਸ ਸਬੰਧ ਵਿਚ ਛੇਤੀ ਹੀ ਲੋਂੜੀਦੀ ਕਾਰਵਾਈ ਕੀਤੀ ਜਾਵੇਗੀ| ਇਸ ਤੋਂ ਇਲਾਵਾ, ਜਿਲਾ ਖੁਰਾਕ ਸਪਲਾਈ ਕੰਟ੍ਰੋਲਰਾਂ ਨੂੰ ਪਹਿਲ ਦੇ ਆਧਾਰ ‘ਤੇ ਪੋਟਰਲ ਵਿਚ ਵਾਹਨਾਂ ਦੀ ਵੰਡ ਜੋੜਣ ਦੇ ਆਦੇਸ਼ ਦਿੱਤੇ|
ਇਸ ਤੋਂ ਇਲਾਵਾ, ਅਨਲੋਡਿੰਗ ਅਤੇ ਸਟੈਕਿੰਗ ਫੀਸ ਅਤੇ ਝੌਨਾ ਸੁਕਨ ਦੀ ਫੀਸ ਦੇ ਸਬੰਧ ਵਿਚ ਜਾਂਚ ਕਰਨ ਦੇ ਆਦੇਸ਼ ਦਿੱਤੇ, ਉਸ ਅਨੁਸਾਰ ਲੋਂੜੀਦੀ ਕਾਰਵਾਈ ਕੀਤੀ ਜਾਵੇ| ਇਸ ਤੋਂ ਇਲਾਵਾ, ਜਰਨਲ ਮੈਨੇਜਰ ਭਾਰਤੀ ਖੁਰਾਕ ਨਿਗਮ ਵੱਲੋਂ ਇਹ ਸਪਸ਼ਟ ਕੀਤਾ ਗਿਆ ਕਿ ਮਿਲਰਾਂ ਦੀ ਮਿਲਿੰਗ ਸਮੱਰਥਾ ਅਨੁਸਾਰ ਸਟੈਕ ਦੀ ਗਿਣਤੀ ਤੈਅ ਕਰਨ ਦੇ ਸਬੰਧ ਵਿਚ ਚੋਲ ਮਿਲਰਾਂ ਦੀ ਬੇਨਤੀ ਵਿਚਾਰਾਧੀਨ ਹੈ ਅਤੇ ਛੇਤੀ ਹੀ ਇਸ ਨੂੰ ਲਾਗੂ ਕੀਤਾ ਜਾਵੇਗਾ|