ਚੰਡੀਗੜ੍ਹ, 22 ਦਸੰਬਰ 2023: ਪੰਜਾਬ ‘ਚ ਇੱਕ ਹੋਰ ਕਥਿਤ ਪੁਲਿਸ ਮੁਕਾਬਲੇ (Encounter) ਦੀ ਖ਼ਬਰ ਸਾਹਮਣੇ ਹੈ | ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਪਿੰਡ ਜੰਡਿਆਲਾ ਨੇੜੇ ਪੁਲਿਸ ਦੀ ਕਥਿਤ ਬਦਮਾਸ਼ ਨਾਲ ’ਚ ਕਥਿਤ ਮੁੱਠਭੇੜ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਇਕ ਬਦਮਾਸ਼ ਦੇ ਗੋਲੀਆਂ ਲੱਗੀਆਂ ਹਨ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਥਿਤ ਬਦਮਾਸ਼ ਨੇ ਕੁਝ ਦਿਨ ਪਹਿਲਾਂ ਇੱਕ ਟਰੈਵਲ ਏਜੰਟ ਤੋਂ ਫਿਰੌਤੀ ਦੀ ਮੰਗ ਕੀਤੀ ਸੀ। ਨੌਜਵਾਨ ਦੀ ਪਛਾਣ ਦਵਿੰਦਰ ਵਜੋਂ ਹੋਈ ਹੈ।
ਅਪ੍ਰੈਲ 20, 2025 5:57 ਬਾਃ ਦੁਃ