ਆਸਟ੍ਰੇਲੀਆ , 21 ਦਸੰਬਰ 2023: ਆਸਟ੍ਰੇਲੀਆ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਮੈਲਬਰਨ ‘ਚ ਇੱਕ ਸੜਕ ਹਾਦਸੇ (Road accident) ‘ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ । ਮ੍ਰਿਤਕ ਨੌਜਵਾਨ ਦੀ ਪਛਾਣ ਬਿਕਰਮਜੀਤ ਸਿੰਘ ਉਮਰ 23 ਸਾਲ ਵਜੋਂ ਹੋਈ ਹੈ। ਦਰਅਸਲ ਬੀਤੀ 18 ਦਸੰਬਰ ਦੀ ਰਾਤ 11:30 ਵਜੇ ਜਦੋਂ ਬਿਕਰਮਜੀਤ ਸਿੰਘ ਜਿੰਮ ਤੋਂ ਪਰਤ ਰਿਹਾ ਸੀ, ਉਦੋਂ ਉਸ ਦੀ ਕਾਰ ਸੜਕ ਕਿਨਾਰੇ ਲੱਗੇ ਬੈਰੀਅਰ ਨਾਲ ਜਾ ਟਕਰਾਈ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੀ ਕਾਰ ਤੇਜ਼ ਰਫ਼ਤਾਰ ‘ਚ ਸੀ ਤੇ ਕਾਰ ਟਕਰਾਉਣ ਤੋਂ ਬਾਅਦ ਬਿਕਰਮਜੀਤ ਸਿੰਘ ਜਿਵੇਂ ਤਿਵੇਂ ਬਾਹਰ ਨਿਕਲਿਆ ਪਰ ਮਗਰੋਂ ਆ ਰਹੇ ਟਰੱਕ ਨੇ ਉਸ ਨੂੰ ਫੇਟ ਮਾਰ ਗਿਆ। ਜਿਸ ਕਾਰਨ ਉਸ ਦੀ ਹਾਲਤ ਹੋਰ ਨਾਜ਼ੁਕ ਹੋ ਗਈ। ਉਥੋਂ ਦੀ ਲੰਘ ਰਹੀ ਇੱਕ ਬੀਬੀ ਵਾਹਨ ਚਾਲਕ ਨੇ ਐਮਰਜੈਂਸੀ ਸੇਵਾਵਾਂ ਨੂੰ ਫੋਨ ਕਰ ਕੇ ਸੱਦਿਆ। ਪਰ ਉਸ ਤੋਂ ਪਹਿਲਾਂ ਹੀ ਬਿਕਰਮਜੀਤ ਸਿੰਘ ਦੀ ਮੌਤ ਹੋ ਚੁੱਕੀ ਸੀ। ਬਿਕਰਮਜੀਤ ਸਿੰਘ ਬਾਰੇ ਅਜੇ ਪੂਰੀ ਜਾਣਕਾਰੀ ਨਹੀਂ ਮਿਲ ਪਾਈ ਪਰ ਪੁਲਿਸ ਮਾਮਲੇ ਦੀ ਕਾਰਵਾਈ ਕਰ ਰਹੀ ਏ ਤੇ ਉਨ੍ਹਾਂ ਮੁਤਾਬਕ ਮ੍ਰਿਤਕ ਨੌਜਵਾਨ ਨੂੰ ਟੱਕਰ ਮਾਰਨ (Road accident) ਵਾਲਾ ਟਰੱਕ ਮੱਦਦ ਲਈ ਵੀ ਨਹੀਂ ਰੁਕਿਆ। ਪੁਲਿਸ ਉਸ ਟਰੱਕ ਦੀ ਪੜਤਾਲ ਕਰ ਰਹੀ ਹੈ।