ਚੰਡੀਗੜ੍ਹ, 19 ਦਸੰਬਰ 2023: ਚੀਨ (China) ਵਿੱਚ ਸੋਮਵਾਰ ਦੇਰ ਰਾਤ ਆਏ ਭੂਚਾਲ ਵਿੱਚ ਹੁਣ ਤੱਕ 116 ਜਣਿਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਦੇ ਨਾਲ ਹੀ 400 ਤੋਂ ਵੱਧ ਜ਼ਖਮੀ ਹੋਏ ਹਨ। 6.1 ਤੀਬਰਤਾ ਦਾ ਇਹ ਭੂਚਾਲ ਸੋਮਵਾਰ ਦੇਰ ਰਾਤ ਗਾਂਸੂ ਅਤੇ ਕਿੰਗਹਾਈ ਸੂਬਿਆਂ ਵਿੱਚ ਆਇਆ। ਭੂਚਾਲ ਦਾ ਕੇਂਦਰ ਗਾਂਸੂ ਦੇ ਸਾਲਾ ਕਾਉਂਟੀ ਵਿੱਚ 10 ਕਿਲੋਮੀਟਰ ਹੇਠਾਂ ਸੀ। ਇਸ ਖੇਤਰ ਦੀਆਂ ਉੱਚੀਆਂ ਇਮਾਰਤਾਂ ਲਈ ਇਹ ਕਿੰਨਾ ਘਾਤਕ ਸਾਬਤ ਹੋਇਆ, ਚੀਨ ਤੋਂ ਆਈਆਂ ਤਸਵੀਰਾਂ ਅਤੇ ਵੀਡੀਓਜ਼ ਤੋਂ ਸਾਫ਼ ਦੇਖਿਆ ਜਾ ਸਕਦਾ ਹੈ।
ਚੀਨ (China) ਦੀਆਂ ਐਮਰਜੈਂਸੀ ਸੇਵਾਵਾਂ ਨੂੰ ਭੂਚਾਲ ਤੋਂ ਤੁਰੰਤ ਬਾਅਦ ਮਲਬੇ ਵਿੱਚ ਡਿੱਗੀਆਂ ਕਈ ਇਮਾਰਤਾਂ ਤੋਂ ਵਿਕਤੀਆਂ ਨੂੰ ਸੁਰੱਖਿਅਤ ਕੱਢਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਸਰਕਾਰ ਅਤੇ ਪ੍ਰਸ਼ਾਸਨ ਦੇ ਸਾਰੇ ਹਿੱਸਿਆਂ ਨੂੰ ਆਲਆਊਟ ਆਪਰੇਸ਼ਨ ਚਲਾਉਣ ਲਈ ਕਿਹਾ ਹੈ।