Uchana

ਹਾਈਕੋਰਟ ਦੇ ਜੱਜ ਤੋਂ ਹੀ ਹੋਵੇਗੀ ਸਰਕਾਰੀ ਸਕੂਲ ਉਚਾਨਾ ਦੇ ਪ੍ਰਿੰਸਿਪਲ ਨਾਲ ਜੁੜੇ ਮਾਮਲੇ ਦੀ ਜਾਂਚ

ਚੰਡੀਗੜ੍ਹ, 18 ਦਸੰਬਰ 2023: ਹਰਿਆਣਾ ਵਿਧਾਨਸਭਾ ਵਿਚ ਚੱਲ ਰਹੇ ਸਰਦੀ ਰੁੱਤ ਇਜਲਾਸ ਵਿਚ ਜੀਂਦ ਜਿਲ੍ਹੇ ਦੇ ਸਰਕਾਰੀ ਸਕੂਲ ਉਚਾਨਾ (Uchana) ਦੇ ਪ੍ਰਿੰਸਿਪਲ ਵੱਲੋਂ ਵਿਦਿਆਰਥੀਆਂ ਦੇ ਨਾਲ ਕੀਤੀ ਗਈ ਬਦਸਲੂਕੀ ਨਾਲ ਜੁੜੇ ਮਾਮਲੇ ‘ਤੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੇ ਸਾਬਕਾ ਸਿਖਿਆ ਮੰਤਰੀ ਤੇ ਕਾਂਗਰਸ ਦੀ ਵਿਧਾਇਕ ਗੀਤਾ ਭੁਕੱਲ ਦੇ ਵਿਚ ਸਦਨ ਵਿਚ ਇਕ ਦੂਜੇ ‘ਤੇ ਲਗਾਏ ਜਾ ਰਹੇ ਦੋਸ਼ ‘ਤੇ ਸਦਨ ਦੇ ਆਗੂ ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਪੱਸ਼ਟ ਕੀਤਾ ਕਿ ਇਹ ਵਿਸ਼ਾ ਤਿੱਖੀ ਨੋਕਝੋਂਕ ਜਾਂ ਦੋਸ਼ ਦਾ ਨਹੀਂ ਹੈ।

ਜੇਕਰ ਇਕ ਵਾਰ ਸਦਨ ਵਿਚ ਸਰਵ ਸੰਮਤੀ ਨਾਲ ਜਾਂਚ ਕਰਵਾਉਣ ਲਈ ਸਹਿਮਤੀ ਦੇ ਦਿੱਤੀ ਗਈ ਹੈ ਤਾਂ ਹੁਣ ਇਕ ਵਾਰ ਇਹ ਪ੍ਰਕ੍ਰਿਆ ਪੂਰੀ ਕਰਨੀ ਹੋਵੇਗੀ। ਇਹ ਵਿਭਾਗ ਵੱਲੋਂ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਪੱਤਰ ਲਿਖਿਆ ਜਾਵੇਗਾ। ਜੇਕਰ ਚੀਫ ਜਸਟਿਸ ਕੰਮ ਕਰ ਰਹੇ ਜੱਜ ਦੀ ਉਪਲਬਧਤਾ ਦੇ ਲਈ ਮਨਾ ਕਰਦੇ ਹਨ ਤਾਂ ਇਸ ਵਿਸ਼ਾ ‘ਤੇ ਸਦਨ ਵਿਚ ਮੁੜ ਵਿਚਾਰ ਕੀਤਾ ਜਾ ਸਕਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੱਤਾ ਪੱਖ ਅਤੇ ਵਿਰੋਧੀ ਧਿਰ ਨੁੰ ਸਦਨ ਦੀ ਗਰਿਮਾ ਬਣਾਈ ਰੱਖਨੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਹਮੇਸ਼ਾ ਕਿਸੇ ਵੀ ਵਿਸ਼ਾ ‘ਤੇ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਰਦੇ ਹਨ, ਪਰ ਇਸ ਵਿਸ਼ਾ ‘ਤੇ ਸਦਨ ਵਿਚ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਸਹਿਮਤੀ ਬਣ ਗਈ ਤਾਂ ਨੇਤਾ ਵਿਰੋਧੀ ਧਿਰ ਨੂੰ ਕਿਸ ਗੱਲ ਦਾ ਇਤਰਾਜ ਹੈ।

Scroll to Top