July 6, 2024 11:04 pm
ARREST

ਅਮਰੀਕਾ ‘ਚ ਇਕ ਸਾਲ ਦੌਰਾਨ 97 ਹਜ਼ਾਰ ਭਾਰਤੀ ਗ੍ਰਿਫਤਾਰ, ਜਾਣੋ ਕਿਹੜੇ ਜ਼ੁਰਮ ‘ਚ ਹੋਈਆਂ ਗ੍ਰਿਫਤਾਰੀਆਂ

ਚੰਡੀਗੜ੍ਹ, 03 ਨਵੰਬਰ, 2023: ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ (America) ਵਿਚ ਦਾਖਲ ਹੋਏ ਕਰੀਬ 97 ਹਜ਼ਾਰ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਡੇਟਾ ਇੱਕ ਸਾਲ ਯਾਨੀ ਅਕਤੂਬਰ 2022 ਤੋਂ ਸਤੰਬਰ 2023 ਲਈ ਹੈ। ਯੂਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅੰਕੜਿਆਂ ਅਨੁਸਾਰ, ਗ੍ਰਿਫਤਾਰ ਕੀਤੇ ਗਏ 96,917 ਭਾਰਤੀਆਂ ਵਿੱਚੋਂ 30,010 ਅਮਰੀਕਾ-ਕੈਨੇਡਾ ਸਰਹੱਦ ‘ਤੇ ਫੜੇ ਗਏ ਸਨ।

ਇਸ ਦੇ ਨਾਲ ਹੀ ਅਮਰੀਕਾ-ਮੈਕਸੀਕੋ ਸਰਹੱਦ ਪਾਰ ਕਰਦੇ ਹੋਏ 41,770 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਅਮਰੀਕੀ (America) ਸੰਸਦ ਮੈਂਬਰ ਜੇਮਸ ਲੈਂਕਫੋਰਡ ਨੇ ਸੰਸਦ ‘ਚ ਕਿਹਾ ਕਿ ਪਿਛਲੇ ਇਕ ਸਾਲ ‘ਚ ਲਗਭਗ 45,000 ਭਾਰਤੀ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਦੀ ਦੱਖਣੀ ਸਰਹੱਦ ਪਾਰ ਕਰ ਚੁੱਕੇ ਹਨ।

ਅਮਰੀਕੀ ਮੀਡੀਆ ਵਾਲ ਸਟਰੀਟ ਜਰਨਲ ਮੁਤਾਬਕ ਅਮਰੀਕਾ ਆਉਣ ਵਾਲੇ ਭਾਰਤੀਆਂ ਦੀ ਗਿਣਤੀ ਵਧੀ ਹੈ। ਸਾਡੇ ਦੇਸ਼ ਵਿੱਚ ਆਰਥਿਕ ਮੌਕਿਆਂ ਦੀ ਕਮੀ ਭਾਵ ਨੌਕਰੀਆਂ ਦੀ ਕਮੀ ਵੀ ਇੱਕ ਵੱਡਾ ਕਾਰਨ ਹੈ। ਰਿਪੋਰਟ ਮੁਤਾਬਕ 2012 ਤੋਂ 2022 ਦਰਮਿਆਨ ਮੈਕਸੀਕੋ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ 100 ਗੁਣਾ ਵੱਧ ਗਈ ਹੈ। 2012 ਵਿੱਚ ਅਮਰੀਕਾ ਦੀ ਕਸਟਮ ਅਤੇ ਬਾਰਡਰ ਪੈਟਰੋਲ ਪੁਲਿਸ ਨੇ ਅਜਿਹੇ 642 ਮਾਮਲੇ ਦਰਜ ਕੀਤੇ ਸਨ।

ਜਦੋਂ ਕਿ ਸਾਲ 2022 ਵਿੱਚ ਇਹ ਗਿਣਤੀ ਵੱਧ ਕੇ 63,927 ਹੋ ਗਈ। ਇਸ ਦੇ ਨਾਲ ਹੀ ਥਿੰਕ ਟੈਂਕ ਨਿਊ ਅਮਰੀਕਨ ਇਕਾਨਮੀ ਦੇ ਮੁਤਾਬਕ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋਣ ‘ਚ ਭਾਰਤੀ ਤੀਜੇ ਸਥਾਨ ‘ਤੇ ਹਨ।

ਖ਼ਬਰਾਂ ਇਹ ਵੀ ਹਨ ਕਿ ਅਮਰੀਕਾ (America)  ਦੀਆਂ ਜੇਲ੍ਹਾਂ ਵਿੱਚ 20 ਹਜ਼ਾਰ ਤੋਂ ਵੱਧ ਭਾਰਤੀ ਗ਼ੈਰ-ਕਾਨੂੰਨੀ ਢੰਗ ਨਾਲ ਬੰਦ ਹਨ। ਇਨ੍ਹਾਂ ਜੇਲ੍ਹਾਂ ਵਿੱਚ ਬਿਨਾਂ ਦਸਤਾਵੇਜ਼ੀ ਕੈਦੀਆਂ ਤੋਂ ਜਬਰੀ ਮਜ਼ਦੂਰੀ ਕਰਵਾਈ ਜਾਂਦੀ ਹੈ। ਇਸ ਰਾਹੀਂ ਜੇਲ੍ਹਾਂ ਮੋਟੀ ਕਮਾਈਆਂ ਕਰਦੀਆਂ ਹਨ, ਪਰ ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲਦਾ।